ਰਿਚਮੰਡ ਹਿੱਲ ਕਵੀਨਜ਼ ’ਚ 114 ਸਟਰੀਟ ਦਾ ਨਾਂ “ਗੁਰੂ ਤੇਗ ਬਹਾਦਰ ਜੀ ਵੇ ਮਾਰਗ” ਰੱਖਿਆ ਗਿਆ

ਨਿਊਯਾਰਕ &ndash ਗੁਰੂਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਾਹਿਬ ਨੂੰ ਜਾਂਦੀ ਸੜਕ 114 ਸਟਰੀਟ ਰਿਚਮੰਡ ਹਿੱਲ ਦਾ ਨਾਂ ਹੁਣ &ldquoਗੁਰੂ ਤੇਗ ਬਹਾਦਰ ਜੀ ਵੇ ਮਾਰਗ&rdquoਰੱਖਿਆ ਗਿਆ ਹੈ। ਇਸ ਪਵਿੱਤਰ ਮੌਕੇ &rsquoਤੇ ਸਿਟੀ ਦੇ ਮੇਅਰ ਅਤੇ ਸਟੇਟ ਅਸੈਂਬਲੀ ਮੈਂਬਰ ਜੈਨਿਫਰ ਰਾਜਕੁਮਾਰ ਤੋਂ ਇਲਾਵਾ ਵੱਖ-ਵੱਖ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਦੇ ਮੈਂਬਰਾਂ, ਸਿੱਖ ਸੰਗਤ ਅਤੇ ਕਈ ਧਾਰਮਿਕ, ਸਮਾਜਿਕ ਅਤੇ ਸਮਾਜ ਸੇਵਕਾਂ ਨੇ ਭਾਗ ਲਿਆ। ਸਭ ਨੇ ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਅਤੇ ਉਨ੍ਹਾਂ ਦੇ ਉਪਦੇਸ਼ਾਂ ਨੂੰ ਯਾਦ ਕਰਦੇ ਹੋਏ ਖੁਸ਼ੀ ਤੇ ਮਾਣ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇਹ ਸਿੱਖ ਇਤਿਹਾਸ ਲਈ ਵੱਡੀ ਮਾਣ ਦੀ ਗੱਲ ਹੈ ਕਿ ਵਿਦੇਸ਼ ਦੀ ਧਰਤੀ &rsquoਤੇ ਵੀ ਸਿੱਖ ਗੁਰੂਆਂ ਦੇ ਨਾਮ ਨਾਲ ਸੜਕਾਂ ਤੇ ਮਾਰਗ ਜੋੜੇ ਜਾ ਰਹੇ ਹਨ।