ਅਮਰੀਕਾ ਵਿਚ ਸਿੱਖਾਂ ਨੂੰ ਝਟਕਾ, ਬਿਲ ਐਸ.ਬੀ. 509 ਰੱਦ
_14Oct25074029AM.jpeg)
 ਸੈਕਰਾਮੈਂਟੋ : ਕੈਲੇਫੋਰਨੀਆ ਵਿਚ ਵਸਦੇ ਸਿੱਖਾਂ ਨੂੰ ਵਿਦੇਸ਼ੀ ਤਾਕਤਾਂ ਤੋਂ ਸੁਰੱਖਿਅਤ ਰੱਖਣ ਦੇ ਮਕਸਦ ਨਾਲ ਸੂਬਾ ਅਸੈਂਬਲੀ ਅਤੇ ਸੈਨੇਟ ਵੱਲੋਂ ਪਾਸ ਬਿਲ ਐਸ.ਬੀ. 509 ਗਵਰਨਰ ਗੈਵਿਨ ਨਿਊਸਮ ਨੇ ਰੱਦ ਕਰ ਦਿਤਾ ਹੈ। ਬਿਲ ਪਾਸ ਕਰਵਾਉਣ ਵਿਚ ਅਹਿਮ ਕਿਰਦਾਰ ਨਿਭਾਉਣ ਵਾਲੀ ਡਾ. ਜਸਮੀਤ ਕੌਰ ਬੈਂਸ ਨੇ ਕਿਹਾ ਕਿ ਗਵਰਨਰ ਵੱਲੋਂ ਜਾਤ ਆਧਾਰਤ ਵਿਤਕਰਾ ਰੋਕਣ ਲਈ ਬਿਲ ਰੱਦ ਕੀਤਾ ਗਿਆ ਅਤੇ ਹੁਣ ਕੈਲੇਫੋਰਨੀਆ ਵਾਸੀਆਂ ਨੂੰ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਤੋਂ ਬਚਾਉਣ ਵਾਲੇ ਬਿਲ ਨੂੰ ਵੀ ਵੀਟੋ ਕਰ ਦਿਤਾ। ਸ਼ੁਕਰ ਹੈ ਕਿ 1984 ਦੀ ਸਿੱਖ ਨਸਲਕੁਸ਼ੀ ਨਾਲ ਸਬੰਧਤ ਮਤਾ ਪਾਸ ਕਰਵਾਉਣ ਲਈ ਗਵਰਨਰ ਦੇ ਦਸਤਖ਼ਤਾਂ ਦੀ ਜ਼ਰੂਰਤ ਨਹੀਂ ਪਈ। ਡਾ. ਜਸਮੀਤ ਕੌਰ ਬੈਂਸ ਨੇ ਅੱਗੇ ਕਿਹਾ, &lsquo&lsquoਸਿੱਖਾਂ ਨੂੰ ਆਪਣੀ ਆਵਾਜ਼ ਮਿਲ ਚੁੱਕੀ ਹੈ ਅਤੇ ਸੈਨੇਟਰ ਐਨਾ ਕੈਬਾਯੇਰੋ ਸਣੇ ਅਸੈਂਬਲੀ ਮੈਂਬਰ ਸੌਰੀਆ ਸਾਡੇ ਨਾਲ ਖੜੇ ਹਨ।