ਅਦਾਕਾਰ ਰਵੀ ਕਿਸ਼ਨ ਨੂੰ 33 ਸਾਲਾਂ ਦੇ ਇੰਤਜ਼ਾਰ ਮਗਰੋਂ ਮਿਲਿਆ ਫਿਲਮ ਫੇਅਰ ਅਵਾਰਡ

ਫਿਲਮ ਜਗਤ ਤੇ ਰਾਜਨੀਤੀ ਦੋਵੇਂ ਹੀ ਖੇਤਰਾਂ ਵਿਚ ਆਪਣੀ ਮਜ਼ਬੂਤ ਪਛਾਣ ਬਣਾ ਚੁੱਕੇ ਗੋਰਖਪੁਰ ਦੇ ਸਾਂਸਦ ਰਵੀ ਕਿਸ਼ਨ ਸ਼ੁਕਲਾ ਨੇ ਇਕ ਵਾਰ ਫਿਰ ਆਪਣੇ ਅਦਭੁੱਤ ਵਿਅਕਤੀਤਵ ਤੇ ਬਹੁਮੁਖੀ ਪ੍ਰਤਿਭਾ ਨਾਲ ਦੇਸ਼ ਭਰ ਵਿਚ ਗੋਰਖਪੁਰ ਦਾ ਨਾਂ ਰੌਸ਼ਨ ਕੀਤਾ ਹੈ। ਗੁਜਰਾਤ ਵਿਚ ਆਯੋਜਿਤ ਫਿਲਮ ਫੇਅਰ ਐਵਾਰਡ ਸਮਾਰੋਹ ਵਿਚ ਰਵੀ ਕਿਸ਼ਨ ਨੂੰ ਫਿਲਮ &lsquoਲਾਪਤਾ ਲੇਡੀਜ਼&rsquo ਵਿਚ ਸ਼ਾਨਦਾਰ ਅਭਿਨੈ ਲਈ ਸਰਵਸ਼੍ਰੇਸ਼ਠ ਸਹਾਇਕ ਅਦਾਕਾਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਹ ਪਲ ਰਵੀ ਕਿਸ਼ਨ ਲਈ ਬੇਹੱਦ ਖਾਸ ਰਿਹਾ ਕਿਉਂਕਿ 33 ਸਾਲਾਂ ਦੇ ਲੰਬੇ ਇੰਤਜ਼ਾਰ ਦੇ ਬਾਅਦ ਉਨ੍ਹਾਂ ਨੂੰ ਫਿਲਮ ਫੇਅਰ ਐਵਾਰਡ ਮਿਲਿਆ ਹੈ। ਮੰਚ &lsquoਤੇ ਐਵਾਰਡ ਲੈਂਦੇ ਹੋਏ ਉਨ੍ਹਾਂ ਕਿਹਾ &lsquoਮਹਾਦੇਵ ਕੀ ਕ੍ਰਿਪਾ&rsquo ਸਾਰੇ ਲੋਕਾਂ ਦੇ ਪਿਆਰ, ਪਰਿਵਾਰ ਤੇ ਖਾਸ ਤੌਰ ਤੋਂ ਪਤਨੀ ਦੇ ਸਹਿਯੋਗ ਨਾਲ ਇਹ ਸਫਲਤਾ ਮਿਲੀ ਹੈ। ਇਹ ਸਨਮਾਨ ਮੇਰੇ ਦਰਸ਼ਕਾਂ, ਮੇਰੇ ਖੇਤਰ ਤੇ ਮੇਰੇ ਦੇਸ਼ ਨੂੰ ਸਮਰਪਿਤ ਹੈ।