ਭਾਰਤ-ਪਾਕਿ ਸਣੇ ਅੱਠ ਜੰਗਾਂ ਰੁਕਵਾਈਆਂ: ਟਰੰਪ

ਨੋਬੇਲ ਸ਼ਾਂਤੀ ਪੁਰਸਕਾਰ ਤੋਂ ਖੁੰਝਣ ਮਗਰੋਂ, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਈ ਜੰਗ ਸਣੇ ਅੱਠ ਜੰਗਾਂ ਰੁਕਵਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਨੋਬੇਲ ਪੁਰਸਕਾਰ ਵਾਸਤੇ ਨਹੀਂ ਕੀਤਾ ਹੈ। ਟਰੰਪ ਹੁਣ ਤੱਕ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਈ ਜੰਗ ਸਣੇ ਸੱਤ ਜੰਗਾਂ ਰੁਕਵਾਉਣ ਦਾ ਦਾਅਵਾ ਕਰਦੇ ਰਹੇ ਹਨ। ਹਾਲਾਂਕਿ, ਹੁਣ ਉਨ੍ਹਾਂ ਨੇ ਇਜ਼ਰਾਈਲ-ਗਾਜ਼ਾ ਜੰਗ ਨੂੰ ਨਾਲ ਜੋੜ ਕੇ ਇਹ ਗਿਣਤੀ ਅੱਠ ਕਰ ਦਿੱਤੀ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ, &lsquo&lsquoਕੁਝ ਜੰਗਾਂ ਨੂੰ ਤਾਂ ਮੈਂ ਸਿਰਫ਼ ਟੈਰਿਫ (ਟੈਕਸਾਂ) ਦੇ ਆਧਾਰ &rsquoਤੇ ਹੀ ਖ਼ਤਮ ਕਰਵਾ ਦਿੱਤਾ। ਉਦਾਹਰਨ ਵਜੋਂ, ਭਾਰਤ ਅਤੇ ਪਾਕਿਸਤਾਨ ਦਰਮਿਆਨ ਛਿੜੀ ਜੰਗ ਨੂੰ। ਮੈਂ ਕਿਹਾ, ਜੇ ਤੁਸੀਂ ਲੋਕ ਲੜਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਪਰਮਾਣੂ ਹਥਿਆਰ ਹਨ, ਤਾਂ ਮੈਂ ਤੁਹਾਡੇ ਦੋਹਾਂ ਉੱਤੇ ਵੱਡੇ ਟੈਕਸ ਲਗਾਵਾਂਗਾ, ਜਿਵੇਂ ਕਿ 100 ਫੀਸਦ, 150 ਫੀਸਦ ਅਤੇ 200 ਪ੍ਰਤੀਸ਼ਤ।&rsquo&rsquo
ਐਤਵਾਰ ਨੂੰ ਆਪਣੇ ਏਅਰ ਫੋਰਸ ਵਨ ਜਹਾਜ਼ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਟਰੰਪ ਨੇ ਪਾਕਿਸਤਾਨ ਤੇ ਅਫ਼ਗਾਨਿਸਤਾਨ ਦਰਮਿਆਨ ਚੱਲ ਰਹੀ ਜੰਗ ਰੁਕਵਾਉਣ ਦੀ ਯੋਜਨਾ ਦਾ ਸੰਕੇਤ ਵੀ ਦਿੱਤਾ। ਉਨ੍ਹਾਂ ਕਿਹਾ, &lsquo&lsquoਇਹ ਮੇਰੀ ਅੱਠਵੀਂ ਜੰਗ ਹੋਵੇਗੀ ਜਿਸ ਨੂੰ ਮੈਂ ਰੁਕਵਾਇਆ ਹੈ ਅਤੇ ਮੈਂ ਸੁਣਿਆ ਹੈ ਕਿ ਹੁਣ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦਰਮਿਆਨ ਜੰਗ ਚੱਲ ਰਹੀ ਹੈ। ਮੇਰੇ ਵਾਪਸ ਆਉਣ ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ। ਮੈਂ ਇਕ ਹੋਰ ਜੰਗ ਰੋਕ ਰਿਹਾ ਹਾਂ, ਕਿਉਂਕਿ ਮੈਂ ਜੰਗ ਰੁਕਵਾਉਣ ਵਿੱਚ ਮਾਹਿਰ ਹਾਂ।&rsquo&rsquo