ਗੁਰਪੁਰਬ ਮਨਾਉਣ ਅਤੇ ਗੁਰ ਅਸਥਾਨਾਂ ਦੇ ਦਰਸ਼ਨਾਂ ਨੂੰ ਜਾਣ ਲਈ ਸਿੱਖਾਂ ਉਤੇ ਭਾਰਤ ਸਰਕਾਰ ਪਾਬੰਦੀਆਂ ਲਾਉਣ ਤੋਂ ਗੁਰੇਜ਼ ਕਰੇ

ਭਾਰਤ ਸਰਕਾਰ ਨੇ ਸਿੱਖਾਂ &rsquoਤੇ ਪਾਬੰਦੀਆਂ ਨਾ ਹਟਾਈਆਂ ਤਾਂ ਇਹ ਇਤਿਹਾਸ ਕਾਲੇ ਅੱਖਰਾਂ ਚ ਲਿਿਖਆ ਜਾਵੇਗਾ

ਡਰਬੀ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਭਾਰਤ ਸਰਕਾਰ ਵੱਲੋਂ ਪਿਛਲੇ ਛੇ ਮਹੀਨਿਆਂ ਤੋਂ ਦੁਨੀਆ ਭਰ ਦੇ ਸਿੱਖਾਂ ਨੂੰ ਪਾਕਿਸਤਾਨ ਆਪਣੇ ਗੁਰਧਾਮਾਂ ਸ੍ਰੀ ਨਨਕਾਣਾ ਸਾਹਿਬ, ਕਰਤਾਰਪੁਰ ਅਤੇ ਹੋਰ ਅਨੇਕਾਂ ਇਤਿਹਾਸਕ ਗੁਰ ਅਸਥਾਨਾਂ ਦੇ ਦਰਸ਼ਨ ਕਰਨ ਤੇ ਪਾਬੰਦੀ ਲਾ ਦਿੱਤੀ ਸੀ । ਕਸ਼ਮੀਰ ਵਿੱਚ ਹੋਏ ਅੱਤਵਾਦੀ ਸੰਸਥਾਵਾਂ ਵੱਲੋਂ ਅਨੇਕਾਂ ਸੈਲਾਨੀਆਂ ਨੂੰ ਮਾਰ ਦਿੱਤਾ ਗਿਆ ਸੀ । ਬਾਅਦ ਵਿੱਚ ਭਾਰਤ ਤੇ ਪਾਕਿਸਤਾਨ ਵਿੱਚ ਥੋੜਾ ਸਮਾਂ ਲੜਾਈ ਵੀ ਹੋਈ । ਉਸ ਵੇਲੇ ਤਾਂ ਪਾਬੰਦੀਆਂ ਲਾਉਣੀਆਂ ਠੀਕ ਸੀ, ਪਰ ਹੁਣ ਪਿਛਲੇ 5 - 6 ਮਹੀਨਿਆਂ ਤੋਂ ਦੋਨੋ ਦੇਸ਼ਾਂ ਦੇ ਸਬੰਧ ਠੀਕ ਠਾਕ ਹਨ । ਪਰ ਭਾਰਤ ਸਰਕਾਰ ਵੱਲੋਂ ਸਿੱਖਾਂ ਉਤੇ ਪਾਕਿਸਤਾਨ ਜਾਣ ਤੇ ਪਾਬੰਦੀ ਅਜੇ ਵੀ ਲਾਈ ਹੋਈ ਹੈ । ਹੁਣ ਦੇਰ ਨਾਲ ਪੰਜਾਬ ਚੋਂ ਕੁੱਝ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ । ਭਾਰਤ ਸਰਕਾਰ ਦਾ ਇਹ ਫ਼ੈਸਲਾ ਤਾਂ ਠੀਕ ਹੈ । ਪਰ ਬਾਹਰ ਬੈਠੇ ਲੱਖਾਂ ਸਿੱਖਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ । ਕੈਨੇਡਾ, ਅਮਰੀਕਾ, ਯੂ ਕੇ ਤੇ ਯੂਰਪ ਅਤੇ ਹੋਰ ਕਈ ਦੇਸ਼ਾਂ ਤੋਂ ਸਿੱਖ ਪਹਿਲਾਂ ਭਾਰਤ ਜਾਂਦੇ ਸਨ, ਫਿਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹੋਰ ਇਤਿਹਾਸਕ ਗੁਰੂ ਘਰਾਂ ਦੇ ਦਰਸ਼ਨ ਵੀ ਕਰ ਆਉਂਦੇ ਸਨ । ਅਤੇ ਆਪਣੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨੂੰ ਵੀ ਮਿਲ ਲੈਂਦੇ ਸਨ । ਹੁਣ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬਾਹਰਲੇ ਦੇਸ਼ਾਂ ਦੇ ਸਿੱਖਾਂ ਨੂੰ ਭਾਰਤ ਤੋਂ ਹੋ ਕੇ ਪਾਕਿਸਤਾਨ ਦੇ ਗੁਰੂ ਘਰਾਂ ਦੇ ਦਰਸ਼ਨ ਕਰਨ ਲਈ ਜਾਣ ਤੇ ਅਜੇ ਵੀ ਪਾਬੰਦੀ ਹੈ ।
ਭਾਰਤ ਸਰਕਾਰ ਦੇ ਇਹਨਾਂ ਫ਼ੈਸਲਿਆਂ ਸਬੰਧੀ ਸ੍ਰੀ ਗੁਰੂ ਸਿੰਘ ਸਭਾ ਡਰਬੀ ਤੇ ਸਿੱਖ ਅਜਾਇਬ ਘਰ ਦੇ ਸੇਵਾਦਾਰਾਂ ਸ: ਰਘਬੀਰ ਸਿੰਘ ਅਤੇ ਸ: ਰਾਜਿੰਦਰ ਸਿੰਘ ਪੁਰੇਵਾਲ, ਸ੍ਰੀ ਗੁਰੂ ਸਿੰਘ ਸਭਾ ਗਰੇਟ ਬਾਰ ਬ੍ਰਮਿੰਘਮ ਦੇ ਸੇਵਾਦਾਰ ਬਲਬੀਰ ਸਿੰਘ ਅਤੇ ਅਖੰਡ ਕੀਰਤਨੀ ਜਥਾ ਯੂ ਕੇ ਦੇ ਸੇਵਾਦਾਰ ਪ੍ਰੋ: ਦਲਜੀਤ ਸਿੰਘ ਵਿਰਕ ਨੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੇ ਇਹ ਫ਼ੈਸਲੇ ਸਿੱਖਾਂ ਨਾਲ ਸਿੱਧਾ ਵਿਤਕਰਾ ਹੈ । ਉਹਨਾਂ ਕਿਹਾ ਇਹ ਪਾਬੰਦੀ ਲਾ ਕੇ ਤੁਸੀਂ ਸਿੱਖਾਂ ਦੇ ਮਨਾਂ ਵਿੱਚ ਆਪਣਾ ਸਤਿਕਾਰ ਖਤਮ ਕਰ ਰਹੇ ਹੋ । ਇੱਕ ਪਾਸੇ ਪ੍ਰਧਾਨ ਮੰਤਰੀ ਤੇ ਸਰਕਾਰ ਦੇ ਕਈ ਹੋਰ ਮੰਤਰੀ ਮੰਦਰਾਂ, ਗੁਰਦੁਆਰਿਆਂ ਵਿੱਚ ਜਾ ਕੇ ਆਪਣੇ ਆਪ ਨੂੰ ਧਾਰਮਿਕ ਵਿਅਕਤੀ ਜ਼ਾਹਿਰ ਕਰਨ ਦੀ ਕੋਸ਼ਿਸ਼ ਕਰਦੇ ਹੋ, ਪਰ ਅਸਲ ਵਿੱਚ ਤੁਸੀਂ ਧਾਰਮਿਕ ਨਹੀਂ ਹੋ । ਧਾਰਮਿਕ ਵਿਅਕਤੀ ਜਾਂ ਸਰਕਾਰਾਂ, ਹਰ ਇੱਕ ਦੀ ਆਸਥਾ, ਦੂਜਿਆਂ ਦੇ ਧਾਰਮਿਕ ਵਿਚਾਰਾਂ ਤੇ ਮਾਨਤਾਵਾਂ ਦਾ ਵੀ ਸਤਿਕਾਰ ਕਰਦੇ ਹਨ । ਪਰ ਤੁਸੀਂ ਇਸ ਉਤੇ ਪਹਿਰਾ ਨਹੀਂ ਦੇ ਰਹੇ । ਤੁਸੀਂ ਆਪਣੇ ਗਲਤ ਫ਼ੈਸਲੇ ਬਦਲੋ । ਹਰੇਕ ਵਿਅਕਤੀ ਨੂੰ ਆਪਣੇ ਧਾਰਮਿਕ ਅਸਥਾਨਾਂ ਤੇ ਜਾਣ ਤੇ ਲਾਈਆਂ ਰੋਕਾਂ ਹਟਾਓ । ਨਹੀਂ ਤਾਂ ਸਿੱਖਾਂ ਸਮੇਤ ਦੁਨੀਆ ਭਰ ਦੇ ਲੋਕ ਤੁਹਾਨੂੰ ਨਿੰਦਣਗੇ । ਬਦ-ਅਸੀਸਾਂ ਦੇਣਗੇ ਤੇ ਤੁਹਾਨੂੰ ਨਫ਼ਰਤ ਕਰਨਗੇ । ਉਕਤ ਆਗੂਆਂ ਨੇ ਕਿਹਾ ਕਿ ਵਿਦੇਸ਼ਾਂ &lsquoਚ ਅਤੇ ਭਾਰਤ ਵਿੱਚ ਵਸਦੇ ਸਿੱਖਾਂ ਦੇ ਪਾਕਿਸਤਾਨ ਜਾਣ &lsquoਤੇ ਜੋ ਪਾਬੰਦੀਆਂ ਭਾਰਤ ਸਰਕਾਰ ਨੇ ਲਾਈਆਂ ਹਨ, ਉਹ ਤੁਰੰਤ ਹਟਾਈਆਂ ਜਾਣ, ਤਾਂ ਜੋ ਸਿੱਖ ਆਪਣੇ ਗੁਰ ਅਸਥਾਨਾਂ ਦੇ ਦਰਸ਼ਨ ਕਰ ਸਕਣ ਅਤੇ ਗੁਰੂ ਸਾਹਿਬਾਨ ਦੇ ਗੁਰਪੁਰਬ ਮਨਾ ਸਕਣ । ਭਾਰਤ ਸਰਕਾਰ ਧਾਰਮਿਕ ਕੱਟੜਤਾ ਛੱਡ ਕੇ ਦੂਜਿਆਂ ਉਤੇ ਪਾਬੰਦੀਆਂ ਲਾਉਣੀਆਂ ਬੰਦ ਕਰੇ, ਆਪਸੀ ਭਰਾਤਰੀ ਭਾਵ ਨੂੰ ਵਧਾਓ ਅਤੇ ਗੰਦੀ ਰਾਜਨੀਤੀ ਬੰਦ ਕੀਤੀ ਜਾਵੇ ।
ਉਕਤ ਆਗੂਆਂ ਨੇ ਕਿਹਾ ਕਿ ਆਉਂਦੇ ਸਮੇਂ ਵਿੱਚ ਭਾਰਤ ਸਰਕਾਰ ਦੇ ਇਹ ਫੈਸਲੇ ਇਤਿਹਾਸ ਦਾ ਹਿੱਸਾ ਬਣ ਜਾਣਗੇ ਅਤੇ ਇਹ ਇਤਿਹਾਸ ਕਾਲੇ ਅੱਖਰਾਂ ਵਿੱਚ ਲਿਿਖਆ ਜਾਵੇਗਾ ਤੇ ਆਉਂਦੇ ਸਮੇਂ ਦੇ ਇਤਿਹਾਸਕਾਰ ਤੁਹਾਡੀ ਸਰਕਾਰ ਨੂੰ ਸਿੱਖ ਵਿਰੋਧੀ ਸਮਝਣਗੇ ਤੇ ਲਾਹਨਤਾਂ ਪਾਉਣਗੇ ।