ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਦੇ ਕਾਗ਼ਜ਼ ਰੱਦ

ਪੰਜਾਬ &rsquoਚ ਰਾਜ ਸਭਾ ਦੀ ਇੱਕ ਸੀਟ ਲਈ 24 ਅਕਤੂਬਰ ਨੂੰ ਹੋਣ ਵਾਲੀ ਉਪ ਚੋਣ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਸਮੇਤ ਤਿੰਨ ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋ ਗਏ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਿੰਦਰ ਗੁਪਤਾ ਅਤੇ ਉਨ੍ਹਾਂ ਦੀ ਪਤਨੀ ਮਧੂ ਗੁਪਤਾ ਦੇ ਨਾਮਜ਼ਦਗੀ ਪੱਤਰ ਦਰੁਸਤ ਪਾਏ ਗਏ। ਤਿੰਨ ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਣ ਨਾਲ ਹੁਣ ਚੋਣ ਮੈਦਾਨ &rsquoਚ ਰਾਜਿੰਦਰ ਗੁਪਤਾ ਤੇ ਮਧੂ ਗੁਪਤਾ ਰਹਿ ਗਏ ਹਨ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖ਼ਰੀ ਤਰੀਕ 16 ਅਕਤੂਬਰ ਹੈ। ਰਾਜ ਸਭਾ ਦੀ ਉਪ ਚੋਣ ਲਈ ਪੰਜਾਬ ਦੇ ਰਿਟਰਨਿੰਗ ਅਫ਼ਸਰ ਰਾਮ ਲੋਕ ਕੋਲ ਅੱਜ ਦਸ ਵਿਧਾਇਕਾਂ ਨੇ ਲਿਖਤੀ ਬਿਆਨ ਦਿੱਤਾ ਕਿ ਉਨ੍ਹਾਂ ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਦਾ ਨਾਮ ਤਜਵੀਜ਼ ਨਹੀਂ ਕੀਤਾ। ਰਿਟਰਨਿੰਗ ਅਫ਼ਸਰ ਨੇ ਜਦੋਂ ਤਜਵੀਜ਼ ਕਰਨ ਵਾਲੇ ਫਾਰਮ &rsquoਤੇ ਕੀਤੇ ਦਸਤਖ਼ਤਾਂ ਦਾ ਮਿਲਾਨ ਕੀਤਾ ਤਾਂ ਇਹ ਫ਼ਰਜ਼ੀ ਨਿਕਲੇ। ਚਤੁਰਵੇਦੀ ਨੇ ਇੱਥੇ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਦਸ ਵਿਧਾਇਕਾਂ ਨੇ ਹਮਾਇਤ ਦਿੱਤੀ ਹੈ, ਹੁਣ ਇਹ ਵਿਧਾਇਕ &lsquoਆਪ&rsquo ਸਰਕਾਰ ਦੇ ਦਬਾਅ ਹੇਠ ਹਨ। ਰਿਟਰਨਿੰਗ ਅਫ਼ਸਰ ਦੇ ਦਫ਼ਤਰ &rsquoਚ ਨਵਨੀਤ ਚਤੁਰਵੇਦੀ ਕਿਸੇ ਵੀ ਵਿਧਾਇਕ ਨੂੰ ਪਛਾਣ ਨਾ ਸਕਿਆ ਜਿਸ ਮਗਰੋਂ ਚਤੁਰਵੇਦੀ ਦੇ ਕਾਗ਼ਜ਼ ਰੱਦ ਕਰ ਦਿੱਤੇ ਗਏ। ਇਸੇ ਤਰ੍ਹਾਂ ਆਜ਼ਾਦ ਉਮੀਦਵਾਰ ਕਾਂਤੇ ਸਯਾਨਾ ਵਾਸੀ ਹੈਦਰਾਬਾਦ ਅਤੇ ਮਹਾਰਾਸ਼ਟਰ ਵਾਸੀ ਆਜ਼ਾਦ ਉਮੀਦਵਾਰ ਪ੍ਰਭਾਕਰ ਦਾਦਾ ਦੇ ਕਾਗ਼ਜ਼ ਰੱਦ ਹੋ ਗਏ ਹਨ। ਨਵਨੀਤ ਚਤੁਰਵੇਦੀ ਨੇ ਕਾਗ਼ਜ਼ਾਂ ਦੇ ਪਹਿਲੇ ਸੈੱਟ &rsquoਚ ਰਜਨੀਸ਼ ਦਾਹੀਆ, ਨਰੇਸ਼ ਕਟਾਰੀਆ, ਸੁਖਬੀਰ ਸਿੰਘ ਮਾਈਸਰਖਾਨਾ, ਰਣਬੀਰ ਭੁੱਲਰ, ਗੁਰਲਾਲ ਸਿੰਘ ਘਨੌਰ, ਅਮੋਲਕ ਸਿੰਘ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਗੁਰਪ੍ਰੀਤ ਸਿੰਘ ਵਣਾਂਵਾਲੀ ਅਤੇ ਕੁਲਵੰਤ ਸਿੰਘ ਬਾਜ਼ੀਗਰ ਦੇ ਨਾਮ ਤਜਵੀਜ਼ਕਰਤਾ ਵਜੋਂ ਪੇਸ਼ ਕੀਤੇ ਪਰ ਇਸ ਸੈੱਟ &rsquoਤੇ ਇਨ੍ਹਾਂ ਵਿਧਾਇਕਾਂ ਦੇ ਦਸਤਖ਼ਤ ਨਹੀਂ ਸਨ। ਦੂਜੇ ਨਾਮਜ਼ਦਗੀ ਸੈੱਟ &rsquoਚ ਤਜਵੀਜ਼ਕਰਤਾ ਵਜੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਦਿਨੇਸ਼ ਚੱਢਾ, ਅਸ਼ੋਕ ਪਰਾਸ਼ਰ ਪੱਪੀ, ਰਮਨ ਅਰੋੜਾ, ਕੁੰਵਰ ਵਿਜੈ ਪ੍ਰਤਾਪ, ਜਸਬੀਰ ਸਿੰਘ ਸੰਧੂ, ਦਵਿੰਦਰਜੀਤ ਸਿੰਘ ਲਾਡੀ ਢੋਸ, ਵਿਜੈ ਸਿੰਗਲਾ, ਫੌਜਾ ਸਿੰਘ ਸਰਾਰੀ ਅਤੇ ਮਦਨ ਲਾਲ ਬੱਗਾ ਦੇ ਨਾਂ ਸਨ ਅਤੇ ਉਨ੍ਹਾਂ ਦੇ ਦਸਤਖ਼ਤ ਵੀ ਸਨ। &lsquoਆਪ&rsquo ਵਿਧਾਇਕਾਂ ਨੇ ਰੋਪੜ, ਲੁਧਿਆਣਾ, ਮੋਗਾ ਅਤੇ ਸਰਦੂਲਗੜ੍ਹ ਦੇ ਥਾਣਿਆਂ &rsquoਚ ਚਤੁਰਵੇਦੀ ਖ਼ਿਲਾਫ਼ ਕੇਸ ਦਰਜ ਕਰਾਏ ਹਨ।