ਭਾਰਤ ਦੀ ਤੇਲ ਦਰਾਮਦ ਨੀਤੀ ‘ਖਪਤਕਾਰਾਂ ਦੇ ਹਿੱਤਾਂ’ ਵੱਲ ਸੇਧਤ: ਵਿਦੇਸ਼ ਮੰਤਰਾਲਾ

ਭਾਰਤ ਵੱਲੋਂ ਰੂਸ ਤੋਂ ਹੋਰ ਤੇਲ ਨਾ ਖਰੀਦਣ ਦਾ ਭਰੋੋਸਾ ਦੇਣ ਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਾਅਵੇ ਮਗਰੋਂ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤ ਨੇ ਆਲਮੀ ਊਰਜਾ ਬਾਜ਼ਾਰ ਵਿਚ ਆਉਂਦੇ ਉਤਰਾਅ ਚੜ੍ਹਾਅ ਦੇ ਮੱਦੇਨਜ਼ਰ ਹਮੇਸ਼ਾ ਆਪਣੇ ਖਪਤਰਕਾਰਾਂ ਦੇ ਹਿੱਤਾਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਹੈ।ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ, &lsquo&lsquoਭਾਰਤ ਤੇਲ ਤੇ ਗੈਸ ਦਾ ਵੱਡਾ ਦਰਾਮਦਕਾਰ ਹੈ। ਨਿੱਤ ਬਦਲਦੇ ਤੇ ਅਸਥਿਰ ਊਰਜਾ ਬਾਜ਼ਾਰ ਕਰਕੇ ਭਾਰਤੀ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਹਮੇਸ਼ਾਂ ਸਾਡੀ ਸਿਖਰਲੀ ਤਰਜੀਹ ਰਹੀ ਹੈ। ਸਾਡੀਆਂ ਦਰਾਮਦ ਨੀਤੀਆਂ ਇਸ ਆਸੇ ਵੱਲ ਸੇਧਿਤ ਹਨ।&rsquo&rsquo