ਕੈਲੀਫੋਰਨੀਆ ’ਚ ਬਿਲ ਐਸਬੀ-509 ਰੱਦ ਕਰਨ ’ਤੇ ਬੋਲੇ ਅਸੈਂਬਲੀ ਵੂਮੈਨ ਜਸਮੀਤ ਕੌਰ
_16Oct25080911AM.jpeg)
ਕੈਲੀਫੋਰਨੀਆ : ਅਮਰੀਕੀ-ਭਾਰਤੀ ਹਿੰਦੂਆਂ ਵੱਲੋਂ ਵਿਵਾਦਤ ਸੈਨੇਟ ਬਿਲ ਐਸਬੀ-509 ਨੂੰ ਰੋਕਣ ਲਈ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਦਾ ਧੰਨਵਾਦ ਕੀਤਾ ਗਿਆ। ਜਦਕਿ ਸਿੱਖ ਭਾਈਚਾਰਾ ਇਸ ਗੱਲ ਤੋਂ ਨਾਰਾਜ਼ ਹੈ। ਅਸੈਂਬਲੀ ਵੂਮੈਨ ਜਸਮੀਤ ਕੌਰ ਬੈਂਸ ਨੇ ਗਵਰਨਰ ਨਿਊਸਮ &rsquoਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਧੰਨਵਾਦੀ ਹੈ ਕਿ 1984 ਦੇ ਸਿੱਖ ਕਤਲੇਆਮ ਨੂੰ ਮਾਨਤਾ ਦਿਵਾਉਣ ਲਈ ਉਨ੍ਹਾਂ ਦੇ ਦਸਤਖ਼ਤਾਂ ਦੀ ਜ਼ਰੂਰਤ ਨਹੀਂ ਸੀ। ਉਨ੍ਹਾਂ ਕਿਹਾ ਕਿ ਇਕ ਬਿਲ ਮੇਰੇ ਭਾਈਚਾਰੇ ਨੂੰ ਬਣਾ ਜਾਂ ਤੋੜ ਨਹੀਂ ਸਕਦਾ। ਅਸੀਂ ਨਫ਼ਰਤ, ਨਸਲਵਾਦ ਅਤੇ ਡਰ ਫੈਲਾਉਣ ਦੇ ਵਿਰੁੱਧ ਖੜ੍ਹੇ ਹਾਂ।
ਬਿਲ ਵਿਚ ਮਤਾ ਸੀ ਕਿ ਕੈਲੀਫੋਰਨੀਆ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਵਿਦੇਸ਼ੀ ਤਾਕਤਾਂ ਵੱਲੋਂ ਕੀਤੇ ਜਾਣ ਵਾਲੇ ਕਿਸੇ ਵੀ ਪ੍ਰਕਾਰ ਦੇ ਹਮਲੇ ਦਾ ਜਵਾਬ ਦੇਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਜਦਕਿ ਹਿੰਦੂਆਂ ਨੇ ਬਿਲ ਦਾ ਵਿਰੋਧ ਕੀਤਾ, ਉਨ੍ਹਾਂ ਦਾ ਦਾਅਵਾ ਸੀ ਕਿ ਇਹ ਉਨ੍ਹਾਂ ਨੂੰ ਨਿਸ਼ਾਨਾ ਬਣਾਏਗਾ, ਉਥੇ ਹੀ ਸਿੱਖ ਭਾਈਚਾਰੇ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਕਿਉਂਕਿ ਉਹ ਇਸ ਨੂੰ ਆਪਣੇ ਖਿਲਾਫ਼ ਰਾਜਨੀਤਿਕ ਹਿੰਸਾ ਤੋਂ ਸੁਰੱਖਿਆ ਦੇ ਰੂਪ ਵਿਚ ਦੇਖਦੇ ਹਨ। ਹਿੰਦੂਾਂ ਨੇ ਦਲੀਲ ਦਿੱਲੀ ਕਿ ਭਾਰਤ ਵਿਰੋਧੀ ਗ੍ਰੈਫਿਟੀ ਨਾਲ ਆਪਣੇ ਗੁਆਂਢ ਦੇ ਮੰਦਰ ਦੀ ਭੰਨਤੋੜ ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਨੂੰ ਭਾਰਤ ਸਰਕਾਰ ਦਾ ਪ੍ਰਤੀਨਿਧੀ ਕਰਾਰ ਦਿੱਤਾ ਜਾ ਸਕਦਾ ਹੈ।