ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ

ਸ਼ੁੱਕਰਵਾਰ ਨੂੰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੌਣਾ ਵਿੱਚ ਭੋਗ ਸਮਾਗਮ ਹੋਇਆ। ਰਾਜਵੀਰ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਰਾਜ ਸਭਾ ਮੈਂਬਰ ਵਿਕਰਮ ਸਾਹਨੀ ਨੇ ਐਲਾਨ ਕੀਤਾ ਕਿ ਜਵੰਦਾ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਸਰਕਾਰ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਚੁੱਕੇਗੀ। ਉਹ ਜਲਦੀ ਹੀ ਇਸ ਮਾਮਲੇ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨਗੇ।ਜਵੰਦਾ ਦੀ ਧੀ ਅਮਾਨਤ ਕੌਰ ਨੇ ਕਿਹਾ ਕਿ &ldquoਮੇਰੇ ਪਿਤਾ ਸਭ ਤੋਂ ਪਿਆਰੇ ਪਿਤਾ ਸਨ, ਮੈਨੂੰ ਲੱਕੀ ਮੰਨਦੇ ਸਨ, ਉਹ ਕਹਿੰਦੇ ਸਨ ਮੈਂ ਤੇਰੇ ਨਾਲ ਬਹੁਤ ਪਿਆਰ ਕਰਦਾ ਹਾਂ, ਤੂੰ ਮੇਰੇ ਤੋਂ ਕਦੇ ਦੂਰ ਨਹੀਂ ਹੋਣਾ ਪਰ ਉਹ ਹੁਣ ਮੇਰੇ ਤੋਂ ਦੂਰ ਚਲੇ ਗਏ। ਭਵਿੱਖ ਵਿਚ ਮੈਂ ਆਪਣੇ ਪਿਤਾ ਦ ਸੁਪਨਾ ਪੂਰਾ ਕਰਾਂਗੀ। ਜਿਵੇਂ ਉਨ੍ਹਾਂ ਨਾਲ ਹੋਇਆ ਉਹ ਕਿਸੇ ਨਾਲ ਨਾ ਹੋਵੇ। ਇਸ &lsquoਤੇ ਗਾਇਕ ਕੰਵਰ ਗਰੇਵਾਲ ਨੇ ਕਿਹਾ ਕਿ ਕਿੰਨੇ ਘਰਾਂ ਦੇ ਜੀਅ ਨੇ ਜੋ ਇੱਦਾ ਹੀ ਜਾਂਦੇ ਨੇ, ਉਹਨਾਂ ਸਭ ਦੇ ਬੱਚਿਆਂ ਲਈ ਰਾਜਵੀਰ ਦੀ ਧੀ ਵੱਲੋਂ ਚੜ੍ਹਦੀ ਕਲਾ ਦਾ ਸੁਨੇਹਾ ਹੈ ਕਿ ਮੈਂ ਆਪਣੇ ਪਾਪਾ ਦੇ ਸੁਪਨਿਆਂ ਨੂੰ ਪੂਰਾ ਕਰਾਂਗੀ। ਮਹਾਰਾਜ ਕਰਨ ਕਿ ਧੀ ਅਮਾਨਤ ਕੌਰ ਦੇ ਬੋਲਾਂ ਦਾ ਇੰਨਾ ਅਸਰ ਹੋਵੇ ਕਿ ਜਿਹਨਾਂ ਕੋਲ ਮਾਂ-ਪਿਓ ਨਹੀਂ ਹਨ, ਉਹਨਾਂ ਨੂੰ ਹਿੰਮਤ ਮਿਲੇ। ਦੱਸ ਦੇਈਏ ਕਿ ਜਵੰਦਾ ਦੇ ਭੋਗ &lsquoਤੇ ਪੰਜਾਬੀ ਗਾਇਕ ਰੇਸ਼ਮ ਅਨਮੋਲ, ਅਦਾਕਾਰ ਰਣਜੀਤ ਬਾਵਾ, ਐਮੀ ਵਿਰਕ, ਸਤਿੰਦਰ ਸੱਤੀ, ਸਚਿਨ ਆਹੂਜਾ, ਬੂਟਾ ਮੁਹੰਮਦ ਅਤੇ ਗੁੱਗੂ ਗਿੱਲ ਪਹੁੰਚੇ।
ਪੰਜਾਬੀ ਅਦਾਕਾਰ ਗੁੱਗੂ ਗਿੱਲ ਨੇ ਕਿਹਾ ਕਿ ਅਜਿਹੇ ਪ੍ਰਤਿਭਾਸ਼ਾਲੀ ਲੋਕ ਬਹੁਤ ਘੱਟ ਹੁੰਦੇ ਹਨ। ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਬਹੁਤ ਪ੍ਰਸਿੱਧੀ ਹਾਸਲ ਕੀਤੀ। ਇੰਦਰਜੀਤ ਨਿੱਕੂ ਨੇ ਕਿਹਾ ਕਿ ਰਾਜਵੀਰ ਜਵੰਦਾ ਦੇ ਦੇਹਾਂਤ ਨਾਲ ਪੂਰਾ ਪੰਜਾਬੀ ਭਾਈਚਾਰਾ ਦੁਖੀ ਹੈ। ਅਜਿਹੀ ਮੌਤ ਨਹੀਂ ਹੋਣੀ ਚਾਹੀਦੀ ਸੀ। ਬੂਟਾ ਮੁਹੰਮਦ ਨੇ ਕਿਹਾ ਕਿ ਪਰਮਾਤਮਾ ਦਾ ਹੁਕਮ ਮੰਨਣਾ ਪੈਂਦ ਏ, ਉਹ ਨਾ ਤਾਂ ਕੱਚੀ ਤਫਸਲ ਵੇਖਦ ਹੈ ਤੇ ਨਾ ਹੀ ਪੱਕੀ ਫਸਲ।
ਦੂਜੇ ਪਾਸੇ ਪੰਚਕੂਲਾ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਬੋਲੈਰੋ ਨਾਲ ਟੱਕਰ ਨਾਲ ਨਹੀਂ ਹੋਈ। ਪੁਲਿਸ ਮੁਤਾਬਕ ਉਥੇ ਕੋਈ ਕਾਲੇ ਰੰਗ ਦੀ ਬੋਲੈਰੋ ਗੱਡੀ ਮੌਜੂਦ ਨਹੀਂ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ 27 ਸਤੰਬਰ ਨੂੰ ਰਾਜਵੀਰ ਬੱਦੀ ਤੋਂ ਸ਼ਿਮਲਾ ਜਾ ਰਿਹਾ ਸੀ। ਉਹ ਪੰਜ ਦੋਸਤਾਂ ਨਾਲ ਸੀ, ਸਾਰੇ ਆਪਣੀਆਂ ਬਾਈਕਾਂ &lsquoਤੇ ਸਵਾਰ ਸਨ। ਪਿੰਜੌਰ ਨੇੜੇ ਉਸਦੀ ਬਾਈਕ ਇੱਕ ਗਾਂ ਨਾਲ ਟਕਰਾ ਗਈ, ਜਿਸ ਕਾਰਨ ਉਹ ਡਿੱਗ ਪਿਆ। ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ। ਉਸ ਦੀ ਮੌਤ ਸਬੰਧੀ ਹੁਣ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ।