ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ: ਰਿਪੋਰਟ

ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਤਾਜ਼ਾ ਹਵਾਈ ਹਮਲੇ ਕੀਤੇ, ਜਿਸ ਨਾਲ ਦੋਵਾਂ ਧਿਰਾਂ ਵਿਚਕਾਰ ਹੋਈ ਨਾਜ਼ੁਕ ਜੰਗਬੰਦੀ ਦੇ ਦੌਰਾਨ ਹੋਣ ਵਾਲੀ ਗੱਲਬਾਤ &rsquoਤੇ ਸ਼ੰਕਾ ਪੈਦਾ ਹੋ ਗਿਆ ਹੈ।
ਡਾਨ ਨੇ ਸ਼ਨਿਚਰਵਾਰ ਨੂੰ ਰਿਪੋਰਟ ਦਿੱਤੀ ਕਿ ਇਹ ਹਮਲੇ ਉੱਤਰੀ ਵਜ਼ੀਰਿਸਤਾਨ ਵਿੱਚ ਅਤਿਵਾਦੀਆਂ ਵੱਲੋਂ ਫੌਜੀ ਟਿਕਾਣੇ &rsquoਤੇ ਹਮਲੇ ਤੋਂ ਬਾਅਦ ਕੀਤੇ ਗਏ। ਇਹ ਸਭ ਇਸਲਾਮਾਬਾਦ ਅਤੇ ਕਾਬੁਲ ਵੱਲੋਂ ਆਪਣੀ ਦੋ-ਦਿਨ ਦੀ ਜੰਗਬੰਦੀ ਨੂੰ ਵਧਾਉਣ ਦੇ ਕੁਝ ਘੰਟਿਆਂ ਬਾਅਦ ਵਾਪਰਿਆ ਹੈ।
ਹਾਲਾਂਕਿ ਇਸ ਸਬੰਧੀ ਪਾਕਿਸਤਾਨ ਦੀ ਫੌਜ ਵੱਲੋਂ ਕੋਈ ਬਿਆਨ ਨਹੀਂ ਆਇਆ, ਪਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਹਾਫਿਜ਼ ਗੁਲ ਬਹਾਦਰ ਸਮੂਹ ਨੇ ਮੀਰ ਅਲੀ ਦੇ ਖੱਡੀ ਕਿਲ੍ਹੇ &rsquoਤੇ ਸ਼ੁੱਕਰਵਾਰ ਸਵੇਰ ਦੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ।