DIG ਭੁੱਲਰ ਦੀ ਜੇਲ੍ਹ ’ਚ ਪਹਿਲੀ ਰਾਤ, ਸਾਰੀ ਰਾਤ ਰਹੇ ਬੇਚੈਨ, ਲੈਂਦੇ ਰਹੇ ਪਾਸੇ

 ਚੰਡੀਗੜ੍ਹ ਵਿੱਚ ਸੀਬੀਆਈ ਦੁਆਰਾ ਗ੍ਰਿਫਤਾਰ ਕੀਤੇ ਗਏ ਡੀਆਈਜੀ ਹਰਚਰਨ ਸਿੰਘ ਨੂੰ ਬੁੜੈਲ ਜੇਲ੍ਹ ਵਿੱਚ ਰੱਖਿਆ ਗਿਆ ਸੀ। ਜੇਲ੍ਹ ਵਿੱਚ ਉਹਨਾਂ ਨੂੰ ਬਜ਼ੁਰਗਾਂ ਦੀ ਬੈਰਕ ਵਿੱਚ ਰੱਖਿਆ ਗਿਆ ਜਿੱਥੇ ਉਹਨਾਂ ਦੀ ਪਹਿਲੀ ਰਾਤ ਕੱਟੀ। ਇਸ ਬੈਰਕ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ 50 ਸਾਲ ਦੀ ਉਮਰ ਦੇ ਆਸ-ਪਾਸ ਦੇ ਕੈਦੀ ਅਤੇ ਬੰਦੀਆਂ ਨੂੰ ਰੱਖਿਆ ਜਾਂਦਾ ਹੈ। ਜੇਲ੍ਹ ਸੂਤਰਾਂ ਦੇ ਅਨੁਸਾਰ ਮਹਿੰਗੇ ਸ਼ੌਕ ਰੱਖਣ ਵਾਲੇ ਆਈਪੀਐਸ ਭੁੱਲਰ ਦੀ ਪਹਿਲੀ ਰਾਤ ਬੇਚੈਨੀ ਵਿੱਚ ਹੀ ਲੰਘੀ। ਸਾਥੀ ਬੰਦੀਆਂ ਨਾਲ ਸੌਣ ਲਈ ਹੀ ਉਹਨਾਂ ਨੂੰ ਗੱਦਾ ਦਿੱਤਾ ਗਿਆ ਅਤੇ ਸਿਰਹਾਣਾ ਵੀ ਦਿੱਤਾ ਗਿਆ ਪਰ ਉਹ ਸਾਰੀ ਰਾਤ ਪਾਸੇ ਹੀ ਲੈਂਦੇ ਰਹੇ ਅਤੇ ਸਹੀ ਢੰਗ ਨਾਲ ਸੌ ਨਹੀਂ ਪਾਏ। ਜੋ ਕਸਟਡੀ ਵਿੱਚ ਇੱਕ ਨੌਜਵਾਨ ਦੀ ਮੌਤ ਦਾ ਆਰੋਪੀ ਹੈ ਅਤੇ ਅਦਾਲਤ ਨੇ ਉਸਨੰ ਸਜਾ ਸੁਣਾਈ ਸੀ ਅਤੇ ਜਿਨ੍ਹਾਂ ਨੇ ਭੂਲਰ ਦਾ ਹੌਸ਼ਲਾਂ ਵਧਾਇਆ। ਦੱਸ ਦਈਏ ਕਿ ਇਸ ਬੂੜੈਲ ਜੇਲ੍ਹ ਵਿੱਚ ਇੱਕ ਹੋਰ ਸਾਬਕਾ ਆਈਪੀਐਸ ਮਾਲਵਿੰਦਰ ਸਿੰਘ ਸਿੱਧੂ ਵੀ ਕੈਦ ਹਨ ਜਿਨ੍ਹਾਂ ਨੇ ਅਦਾਲਤ ਵਿੱਚ ਹੀ ਆਪਣੇ ਜਵਾਈ ਨੂੰ ਗੋਲੀ ਮਾਰ ਕਿ ਮਾਰ ਦਿੱਤਾ ਸੀ। ਡੀਆਈਜੀ ਦੇ ਨਾਲ ਫੜੇ ਗਏ ਵਿਚੋਲੀਏ ਕ੍ਰਿਸ਼ਨੂੰ ਨੂੰ ਅਲੱਗ ਬੈਰਕ ਦੇ ਵਿੱਚ ਰੱਖਿਆ ਗਿਆ। ਜੇਲ੍ਹ ਦੇ ਸੂਤਰਾਂ ਅਨੁਸਾਰ ਉਸਦੀ ਰਾਤ ਵੀ ਬੇਚੈਨੀ ਭਰੀ ਰਹੀ। ਉਹ ਵੀ ਜਿਆਦਾਤਰ ਜਾਗਦੇ ਹੋਏ ਇੱਧਰ-ਉੱਧਰ ਪਾਸੇ ਲੈਂਦੇ ਰਹੇ।