ਅਮਰੀਕਾ ਵਿਚੋਂ ਹਜ਼ਾਰਾਂ ਪੰਜਾਬੀਆਂ ਦਾ ਜੁੱਲੀ-ਬਿਸਤਰਾ ਗੋਲ

ਕੈਲੇਫੋਰਨੀਆ : ਟਰੰਪ ਦੇ ਇੰਮੀਗ੍ਰੇਸ਼ਨ ਛਾਪਿਆਂ ਅੱਗੇ ਹਜ਼ਾਰਾਂ ਪੰਜਾਬੀਆਂ ਦੇ ਹੌਸਲੇ ਪਸਤ ਹੋ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੇ ਅਮਰੀਕਾ ਵਿਚੋਂ ਜੁੱਲੀ ਬਿਸਤਰਾ ਗੋਲ ਕਰਨਾ ਸ਼ੁਰੂ ਕਰ ਦਿਤਾ ਹੈ। ਹਰ ਵੇਲੇ ਮਨ ਵਿਚ ਡਰ ਲੈ ਕੇ ਜਿਊਣਾ ਸੌਖਾ ਨਹੀਂ ਜਿਸ ਨੂੰ ਵੇਖਦਿਆਂ ਕੁਝ ਟੋਲੀਆਂ ਕੈਨੇਡਾ ਦਾ ਬਾਰਡਰ ਟੱਪਣ ਦੀ ਯੋਜਨਾ ਬਣਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਇਕੱਲੇ ਕੈਲੇਫੋਰਨੀਆ ਸੂਬੇ ਤੋਂ ਅਗਸਤ ਅਤੇ ਸਤੰਬਰ ਮਹੀਨੇ ਦੌਰਾਨ ਤਕਰੀਬਨ 3,400 ਪ੍ਰਵਾਸੀ ਭਾਰਤ ਦਾ ਜਹਾਜ਼ ਚੜ੍ਹ ਗਏ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਅੰਕੜਾ ਕਈ ਗੁਣਾ ਵਧ ਸਕਦਾ ਹੈ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਤੋਂ ਸੰਕੇਤ ਆਉਣੇ ਸ਼ੁਰੂ ਹੋ ਚੁੱਕੇ ਹਨ ਕਿ ਅਸਾਇਲਮ ਕਲੇਮਜ਼ ਵਿਚੋਂ ਸਿਰਫ਼ ਚੋਣਵੀਆਂ ਅਰਜ਼ੀਆਂ &rsquoਤੇ ਵਿਚਾਰ ਹੋਵੇਗਾ ਅਤੇ ਜ਼ਿਆਦਾਤਰ ਰੱਦ ਕੀਤੀਆਂ ਜਾ ਸਕਦੀਆਂ ਹਨ। ਭਾਰਤ ਦਾ ਜਹਾਜ਼ ਗੈਰਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨ ਵਾਲਿਆਂ ਉਤੇ ਸਭ ਤੋਂ ਵੱਧ ਮਾਰ ਪਵੇਗੀ ਪਰ ਵਿਜ਼ਟਰ ਵੀਜ਼ਾ &rsquoਤੇ ਅਮਰੀਕਾ ਪੁੱਜਣ ਮਗਰੋਂ ਪਨਾਹ ਦਾ ਦਾਅਵਾ ਕਰਨ ਵਾਲਿਆਂ ਨੂੰ ਰਾਹਤ ਮਿਲ ਸਕਦੀ ਹੈ। ਇੰਮੀਗ੍ਰੇਸ਼ਨ ਵਕੀਲ ਜਸਪ੍ਰੀਤ ਸਿੰਘ ਨੇ ਭਾਈ ਅਮਰਜੀਤ ਸਿੰਘ ਦੀ ਮਿਸਾਲ ਦਿਤੀ ਜਿਨ੍ਹਾਂ ਦਾ ਗਰੀਨ ਕਾਰਡ ਰੱਦ ਕਰ ਦਿਤਾ ਗਿਆ ਅਤੇ ਹੁਣ ਉਹ ਅਮਰੀਕਾ ਛੱਡ ਰਹੇ ਹਨ। ਦੂਜੇ ਪਾਸੇ ਸਿਰਫ਼ ਅਸਾਇਲਮ ਕਲੇਮ &rsquoਤੇ ਵਰਕ ਪਰਮਿਟ ਹਾਸਲ ਕਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿਚ ਹੈ ਅਤੇ ਉਨ੍ਹਾਂ ਵਾਸਤੇ ਅਮਰੀਕਾ ਵਿਚ ਜ਼ਿੰਦਗੀ ਲੰਘਾਉਣੀ ਬੇਹੱਦ ਮੁਸ਼ਕਲ ਹੋਵੇਗੀ। ਇਨ੍ਹਾਂ ਹਾਲਾਤ ਨੂੰ ਵੇਖਦਿਆਂ ਪੰਜਾਬ ਵਾਪਸੀ ਕਰਨ ਜਾਂ ਕੈਨੇਡਾ ਦਾਖਲ ਹੋਣ ਤੋਂ ਸਿਵਾਏ ਕੋਈ ਰਾਹ ਬਾਕੀ ਨਹੀਂ ਬਚਦਾ। ਇਸੇ ਦੌਰਾਨ ਐਚ-1ਬੀ ਵੀਜ਼ਾ &rsquoਤੇ ਅਮਰੀਕਾ ਵਿਚ ਕਦਮ ਰਖਦਿਆਂ ਲੱਖਾਂ ਡਾਲਰ ਦੀ ਕਮਾਈ ਕਰਨ ਵਾਲਿਆਂ ਨੇ ਵੀ ਦੱਖਣ ਭਾਰਤ ਦੇ ਸ਼ਹਿਰਾਂ ਵਿਚ ਵਸੇਬੇ ਦਾ ਰਾਹ ਤਲਾਸ਼ਣਾ ਸ਼ੁਰੂ ਕਰ ਦਿਤਾ ਹੈ ਕਿਉਂਕਿ ਗਰੀਨ ਦੇ ਰਾਹ ਬੰਦ ਹੋ ਚੁੱਕੇ ਹਨ। ਘੱਟੋ ਘੱਟ 2028 ਤੱਕ ਭਾਰਤੀ ਲੋਕ ਗਰੀਨ ਕਾਰਡ ਲਾਟਰੀ ਵਿਚ ਸ਼ਾਮਲ ਨਹੀਂ ਹੋ ਸਕਦੇ।