ਪ੍ਰਸਿੱਧ ਪੰਥਕ ਤੇ ਪੰਜਾਬੀ ਕਵੀ ਡਾ.ਹਰੀ ਸਿੰਘ ਜਾਚਕ, 'ਪੰਥ ਰਤਨ ਪੁਰਸਕਾਰ' ਨਾਲ ਸਨਮਾਨਿਤ

ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵਲੋਂ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ ਖਡੂਰ ਸਾਹਿਬ ਦੇ ਕਾਨਫਰੰਸ ਹਾਲ ਵਿੱਚ ਕਰਵਾਏ ਗਏ 19ਵੇਂ ਕਾਰਜਸ਼ਾਲਾ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਸਮਾਗਮ ਦੌਰਾਨ 12 ਅਕਤੂਬਰ ਨੂੰ ਵਿਸ਼ਵ ਸਾਹਿਤਕ ਸਿਤਾਰੇ ਮੰਚ ਦੇ ਮੁਖੀ ਸਰਦਾਰ ਹਰਭਜਨ ਸਿੰਘ ਭਗਰੱਥ ਅਤੇ ਸਮੂਹ ਅਹੁਦੇਦਾਰ ਸਾਹਿਬਾਨ ਵਲੋਂ ਜੈਕਾਰਿਆਂ ਦੀ ਗੂੰਜ ਵਿੱਚ ਡਾ.ਹਰੀ ਸਿੰਘ ਜਾਚਕ ਚੀਫ਼ ਕੋਲੈਬੋਰੇਟਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਚੇਅਰਮੈਨ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਅਤੇ ਸਕੱਤਰ ਪੰਜਾਬੀ ਸਾਹਿਤ ਅਕਾਡਮੀ ਨੂੰ ਸ੍ਰੀ ਸਾਹਿਬ ਅਤੇ ਸਨਮਾਨ ਚਿੰਨ੍ਹ ਦੇ ਕੇ ਪੰਥ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪਦਮਸ੍ਰੀ ਸੰਤ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ, ਸਰਦਾਰ ਹਰਭਜਨ ਸਿੰਘ ਭਗਰੱਥ ਪ੍ਰਧਾਨ, ਰਘਬੀਰ ਸਿੰਘ ਅਨੰਦ ਚੇਅਰਮੈਨ,ਰਕੇਸ਼ ਸਚਦੇਵਾ, ਜਨਰਲ ਸੈਕਟਰੀ,ਅਵਤਾਰ ਸਿੰਘ, ਉਪ ਪ੍ਰਧਾਨ,ਵਰੁਣ ਸੂਦ,ਵਿੱਤ ਸਕੱਤਰ,ਗੁਰਮੀਤ ਸਿੰਘ ਜੇ ਈ,ਪ੍ਰੈਸ ਅਤੇ ਪ੍ਰਚਾਰ ਸਕੱਤਰ,ਕੁਲਵਿੰਦਰ ਸਿੰਘ ਗਾਖਲ,ਮੰਚ ਸੰਚਾਲਕ, ਵਿਸ਼ਵ ਸਾਹਿਤਕ ਸਿਤਾਰੇ ਮੰਚ, ਦਰਸ਼ਨ ਸਿੰਘ ਭੰਮੇ ਜਨਰਲ ਸਕੱਤਰ ਕਵੀਸ਼ਰੀ ਵਿਕਾਸ ਮੰਚ, ਡਾ. ਬਲਵੰਤ ਸਿੰਘ ਸੰਧੂ ਪ੍ਰਿੰਸੀਪਲ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ, ਪਰਸਿੱਧ ਸਾਹਿਤਕਾਰਾ ਸੁੰਦਰ ਪਾਲ ਕੌਰ ਰਾਜਾਸਾਂਸੀ ਕੈਨੇਡਾ, ਡਾ. ਰਮਨਦੀਪ ਸਿੰਘ ਦੀਪ ਜਨਰਲ ਸਕੱਤਰ, ਮਨਦੀਪ ਕੌਰ ਸਕੱਤਰ, ਬਵਨੀਤ ਕੌਰ ਕਨਵੀਨਰ,ਸਰਦਾਰ ਹਰਭਜਨ ਸਿੰਘ ਅਤੇ ਸਮੂਹ ਅਹੁਦੇਦਾਰ ਤੇ ਮੈਂਬਰ ਸਾਹਿਬਾਨ ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ, ਸਰਦਾਰ ਸਰਦਾਰ ਪਰਮਜੀਤ ਸਿੰਘ ਮੈਨੇਜਰ,ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰ ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ, ਅਤੇ ਹੋਰ ਪਤਵੰਤੇ ਸਾਹਿਬਾਨ ਵਲੋਂ ਸਮਾਗਮ ਵਿੱਚ ਸ਼ਾਮਲ ਸੈਂਕੜੇ ਕਵੀ ਸਾਹਿਬਾਨ ਤੇ ਸੰਗਤਾਂ ਦੀ ਹਾਜ਼ਰੀ ਵਿੱਚ ਪ੍ਰਦਾਨ ਕੀਤਾ ਗਿਆ।