ਅਦਾਕਾਰ ਅਸਰਾਨੀ ਦਾ ਦੇਹਾਂਤ
_21Oct25025742AM.jpg)
ਬਜ਼ੁਰਗ ਅਦਾਕਾਰ ਤੇ ਕਾਮੇਡੀਅਨ ਗੋਵਰਧਨ ਅਸਰਾਨੀ ਦਾ ਸੋਮਵਾਰ ਨੂੰ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ 84 ਸਾਲ ਦੇ ਸਨ। ਅਸਰਾਨੀ ਵੱਲੋਂ ਫ਼ਿਲਮ &lsquoਸ਼ੋਅਲੇ&rsquo ਵਿਚ ਨਿਭਾਇਆ &lsquoਜੇਲ੍ਹਰ&rsquo ਦਾ ਕਿਰਦਾਰ ਤੇ ਡਾਇਲਾਗ &lsquoਹਮ ਅੰਗਰੇਜ਼ੋਂ ਕੇ ਜ਼ਮਾਨੇ ਦੇ ਜੇਲ੍ਹਰ ਹੈਂ&rsquo ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਚੇਤਿਆਂ ਵਿਚ ਹੈ। ਅਸਰਾਨੀ ਨੇ ਬੌਲੀਵੁੱਡ ਵਿਚ ਤਿੰਨ ਸੌ ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ।
ਅਦਾਕਾਰ ਦਾ ਪੂਰਾ ਨਾਮ ਗੋਵਰਧਨ ਅਸਰਾਨੀ ਸੀ, ਪਰ ਉਹ ਫਿਲਮ ਇੰਡਸਟਰੀ ਵਿਚ ਅਸਰਾਨੀ ਦੇ ਨਾਂ ਨਾਲ ਹੀ ਮਕਬੂਲ ਸਨ। ਫ਼ਿਲਮ &lsquoਸ਼ੋਅਲੇ&rsquo ਵਿਚਲੇ ਕਿਰਦਾਰ ਨੇ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ। ਸਲੀਮ ਖ਼ਾਨ ਤੇ ਜਾਵੇਦ ਖ਼ਾਨ ਵੱਲੋਂ ਲਿਖਿਆ ਇਹ ਕਿਰਦਾਰ ਚਾਰਲੀ ਚੈਪਲਿਨ ਦੀ &lsquoਦਿ ਗ੍ਰੇਟ ਡਿਕਟੇਟਰ&rsquo ਉੱਤੇ ਅਧਾਰਿਤ ਸੀ। ਅਦਾਕਾਰ ਦਾ ਉਨ੍ਹਾਂ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਮਿੱਤਰਾਂ ਦੀ ਹਾਜ਼ਰੀ ਵਿਚ ਸਾਂਤਾ ਕਰੂਜ਼ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿੱਤਾ ਗਿਆ।