ਵੈਨਕੂਵਰ ਅਤੇ ਓਟਵਾ ਦੀਆਂ ਭਾਰਤੀ ਅੰਬੈਸੀਆਂ ਦੇ ਬਾਹਰ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਨਵੰਬਰ 1984 ਦੇ ਸ਼ਹੀਦਾਂ ਨੂੰ ਸਮਰਪਿਤ ਭਾਰੀ ਮੁਜਾਹਿਰਾ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਸਿੱਖਸ ਫਾਰ ਜਸਟਿਸ ਵੱਲੋਂ 31ਅਕਤੂਬਰ 2025 ਵਾਲੇ ਦਿਨ ਭਾਰਤ ਦੀਆਂ ਕੈਨੇਡਾ ਅੰਦਰ ਟਰਂਟੋ ਓਟਵਾ ਵੈਨਕੂਵਰ ਦੀਆਂ ਅੰਬੈਸੀਆਂ ਨੂੰ ਘੇਰਨ ਦੀ ਕਾਲ ਦਿੱਤੀ ਗਈ ਸੀ ਜਿਸ ਵਿੱਚ ਕੈਨੇਡਾ ਦੇ ਈਸਟ ਤੋਂ ਲੈ ਕੇ ਕੋਸਟ ਤੱਕ ਵੱਡੀ ਗਿਣਤੀ ਵਿੱਚ ਖਾਲਿਸਤਾਨੀ ਸਿੰਘਾਂ ਵੱਲੋਂ ਭਾਰਤ ਦੀਆਂ ਐੰਬੈਸੀਆਂ ਦੇ ਸਾਹਮਣੇ ਪ੍ਰਦਰਸ਼ਨ ਕੀਤੇ ਗਏ। ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਕੈਨੇਡਾ ਦੇ ਸਾਬਕਾ ਮੁੱਖ ਸੇਵਾਦਾਰ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ, ਜਿਨ੍ਹਾਂ ਨੂੰ ਗੁਰੂ ਘਰ ਦੀ ਹਦੂਦ ਅੰਦਰ ਗੋਲੀਆਂ ਮਾਰਕੇ ਸ਼ਹੀਦ ਕੀਤਾ ਗਿਆ ਸੀ ਉਨ੍ਹਾਂ ਦੇ ਵਾਰਸ ਸਿੰਘਾਂ ਅਤੇ ਐੱਸ.ਐੱਫ.ਜੇ ਵੱਲੋਂ ਭਾਰਤੀ ਐਂਬੈਸੀ ਨੂੰ ਪੂਰੇ 10 ਘੰਟੇ ਤੱਕ ਘੇਰ ਕੇ ਵੱਡੇ ਪੱਧਰ ਤੇ ਰੋਸ-ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਪ੍ਰਦਰਸ਼ਨਕਾਰੀਆਂ ਵਲੋਂ ਭਾਰਤੀ ਐਂਬੈਸੀ ਨੂੰ ਬੰਦ ਕਰਨ ਦੀ ਮੰਗ ਨੂੰ ਜ਼ੋਰ ਨਾਲ ਚੁਕਿਆ ਗਿਆ। ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ ਨੇ ਕਿਹਾ ਕਿ ਭਾਰਤੀ ਐਂਬੈਸੀ ਬੰਦ ਹੋਣੀ ਚਾਹੀਦੀ ਹੈ ਅਤੇ ਭਾਰਤੀ ਕੌਂਸਲੇਟ ਤੇ ਸਰਕਾਰੀ ਕਾਰਵਾਈ ਹੋਣੀ ਚਾਹੀਦੀ ਹੈ । ਕਿਉਕਿ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਅਤੇ ਕੌਂਸਲੇਟ ਮਨੀਸ਼ ਕੁਮਾਰ ਕੈਨੇਡਾ ਛੱਡ ਕੇ ਭੱਜ ਗਏ ਹਨ ਉਹਨਾਂ ਤੇ ਕਾਰਵਾਈ ਕਰਨ ਲਈ ਉਨ੍ਹਾਂ ਨੂੰ ਕੈਨੇਡੀਅਨ ਕਨੂੰਨ ਹੇਠ ਲਿਆ ਕੇ ਸਜ਼ਾ ਦੇਣ ਦੀ ਵੀ ਮੰਗ ਉਠਾਈ ਗਈ । ਭਾਈ ਨਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਦਿਨੇਸ਼ ਪਟਨਾਇਕ ਕੈਨੇਡਾ ਵਿੱਚ ਭਾਰਤ ਦਾ ਨਵਾਂ ਚਿਹਰਾ ਜੋ ਕਿ ਓਟਵਾ ਵਿੱਚ ਹਾਈ ਕਮਿਸ਼ਨਰ ਦੇ ਰੂਪ ਵਿੱਚ ਲਗਾਇਆ ਜਾ ਰਿਹਾ ਹੈ ਓਹ ਵੀਂ ਪਹਿਲਾਂ ਵਾਲੇ ਰਾਜਦੁਤਾਂ ਦੇ ਰਾਹ ਤੇ ਚਲ ਰਿਹਾ ਹੈ ਇਸ ਕਰਕੇ ਸਿੱਖ ਜਥੇਬੰਦੀਆਂ ਵੱਲੋਂ ਉਸਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਰੋਸ ਪ੍ਰਦਰਸ਼ਨ ਦੌਰਾਨ ਭਾਰਤੀ ਤਿਰੰਗੇ ਦੇ ਰੱਜ ਕੇ ਬੇਹੂਰਮਤੀ ਕੀਤੀ ਗਈ ਸੀ । ਇਸ ਮੌਕੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਮਨਜਿੰਦਰ ਸਿੰਘ, ਭਾਈ ਰਜਿੰਦਰ ਸਿੰਘ ਨੱਤ, ਭਾਈ ਰਣਜੀਤ ਸਿੰਘ ਸਹੋਤਾ, ਭਾਈ ਚਰਨਜੀਤ ਸਿੰਘ, ਜੈਗ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਤੋਂ ਭਾਈ ਰਣਜੀਤ ਸਿੰਘ ਖਾਲਸਾ ਕਰਨੈਲ ਸਿੰਘ ਟੁੱਟ ਸਮੇਤ ਵਡੀ ਗਿਣਤੀ ਸਿੰਘ ਸੰਗਤਾਂ ਨੇ ਰੋਸ ਪ੍ਰਦਰਸ਼ਨ ਵਿਚ ਆਪਣੀ ਹਾਜ਼ਿਰੀ ਲਗਵਾ ਕੇ ਆਪਣਾ ਵਿਰੋਧ ਪ੍ਰਗਟ ਕੀਤਾ ਸੀ ।