1984 ਸਿੱਖ ਕਤਲੇਆਮ ਨੂੰ 'ਨਸਲਕੁਸ਼ੀ' ਕਰਾਰ ਦੇਵੇ ਕੇਂਦਰ ਸਰਕਾਰ - ਜਥੇਦਾਰ ਗੜਗੱਜ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ, ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੰਦੀ ਸਿੰਘਾਂ ਦੀ ਰਿਹਾਈ ਅਤੇ 1984 ਸਿੱਖ ਕਤਲੇਆਮ ਨੂੰ ਕਤਲੇਆਮ (ਨਸਲਕੁਸ਼ੀ) ਕਰਾਰ ਦੇਣ ਲਈ ਕੇਂਦਰ ਸਰਕਾਰ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਸ਼ਘਫਛ ਦੀ ਪ੍ਰਧਾਨਗੀ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੰਜਵੀਂ ਵਾਰ ਚੁਣੇ ਜਾਣ 'ਤੇ ਵਧਾਈਆਂ ਵੀ ਦਿੱਤੀਆਂ।ਜਥੇਦਾਰ ਗੜਗੱਜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1984 ਦੀ ਘਟਨਾ ਲਈ 'ਨਰਸੰਹਾਰ' (ਨਸਲਕੁਸ਼ੀ) ਸ਼ਬਦ ਵਰਤਣ ਦੀ ਪ੍ਰੋੜ੍ਹਤਾ ਕੀਤੀ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਮੋਦੀ ਜੀ ਦੇ ਐਲਾਨ ਉੱਤੇ ਸੰਸਦ ਅੰਦਰ ਪੱਕੀ ਮੋਹਰ ਲਗਾਉਣੀ ਚਾਹੀਦੀ ਹੈ ਅਤੇ 1984 ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਕਰਾਰ ਦੇਣਾ ਚਾਹੀਦਾ ਹੈ।