ਰਾਜਵੀਰ ਜਵੰਦਾ ਦੀ ਫਿਲਮ ਹੋਵੇਗੀ ਰਿਲੀਜ਼!

ਪੰਜਾਬੀ ਗਾਇਕ ਰਾਜਵੀਰ ਜਵੰਦਾ ਜਲਦੀ ਹੀ ਵੱਡੇ ਪਰਦੇ &lsquoਤੇ ਨਜ਼ਰ ਆਏਗਾ। ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਾਂਗ ਰਾਜਵੀਰ ਜਵੰਦਾ ਦੇ ਪਰਿਵਾਰ ਨੇ ਵੀ ਫੈਸਲਾ ਕੀਤਾ ਹੈ ਕਿ ਉਸ ਦੀ ਫਿਲਮ, &lsquoਯਮਲਾ&rsquo ਰਿਲੀਜ਼ ਕੀਤੀ ਜਾਏਗੀ। ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਪਰਿਵਾਰ ਨੇ ਸੋਸ਼ਲ ਮੀਡੀਆ &lsquoਤੇ ਇਸ ਬਾਰੇ ਪੋਸਟ ਕਰਕੇ ਫਿਲਮ ਬਾਰੇ ਸੰਕੇਤ ਦਿੱਤਾ ਹੈ। ਫਿਲਮ ਦੀ ਸ਼ੂਟਿੰਗ 2019 ਵਿੱਚ ਹੋਈ ਸੀ। ਉਨ੍ਹਾਂ ਨੇ ਡਾਇਰੈਕਟਰ ਨੂੰ ਵੀ ਮੈਸੇਜ ਭੇਜਿਆ ਹੈ।
ਪਰਿਵਾਰ ਨੇ ਇੱਕ ਇਮੋਸ਼ਨਲ ਮੈਸੇਜ ਵੀ ਸ਼ੇਅਰ ਕੀਤਾ ਹੈ, ਜਿਸ ਵਿੱਚ ਲਿਖਿਆ ਹੈ, &ldquoਇੱਕ ਕਲਾਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ, ਪਰ ਉਸ ਦੀ ਕਲਾ ਹਮੇਸ਼ਾ ਲਈ ਜ਼ਿੰਦਾ ਰਹਿੰਦੀ ਹੈ। ਰਾਜਵੀਰ ਦ ਕਲਾ ਨੂੰ ਜਿਊਂਦੇ ਰੱਖਣ ਦੇ ਇਸ ਸਫਰ ਵਿਚ, ਰਾਜਵੀਰ ਦੇ ਪਰਿਵਾਰ ਵੱਲੋਂ ਰਾਕੇਸ਼ ਮਹਿਤਾ ਨੂੰ ਸੁਨੇਹਾ- ਅਸੀਂ ਇਸ ਯਮਲੇ ਨੂੰ ਉਸਦੀ ਕਲਾ ਰਾਹੀਂ ਹਮੇਸ਼ਾ ਜਿਊਂਦ ਰੱਖਾਂਗੇ। ਜਲਦ ਹੀ ਇਹ &lsquoਯਮਲਾ&rsquo ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿਚ ਮਿਲੇਗਾ।&rdquo