ਸੋ਼ਕ ਸੰਦੇਸ਼- ਅਸੀਂ ਅਫ਼ਸੋਸ ਕਿਥੇ ਕਰੀਏ ?

ਮੇਰੇ ਕਾਲਜ ਦਾ ਪ੍ਰੋਫੈਸਰ ਸ਼੍ਰੀ ਪ਼ਵੀਨ ਸ਼ਰਮਾਂ ਜੋ ਕਿ ਬਹੁਤ ਹੀ ਹੋਣਹਾਰ,ਬਹੁਤ ਹੀ ਜਾਣਕਾਰ,ਹਰ ਵਿਸੇ਼ ਚ ਮਾਹਿਰ ਬਹੁਤ ਹੀ ਅੱਛਾ ਇਨਸਾਨ ਜੋ ਕਿ ਪਿਛਲੇ ਲੰਮੇ ਅਰਸੇ ਤੋਂ ਇੱਕਲਾ ਹੀ ਕਾਲਜ ਦੇ ਹੋਸਟਲ ਚ ਹੀ ਜੀਵਨ ਬਤੀਤ ਕਰ ਰਿਹਾ ਹੈ। ਉਸ ਪਾਸ ਇਕ ਸਾਈਕਲ ਜਿਸ
ਨੂੰ ਤਿੰਨ ਤਾਲੇ ਲੱਗਾ ਕਿ ਰੱਖਦਾ ਹੈ।ਇਕ ਮੋਟਰ ਸਾਈਕਲ ਜੋ ਹਮੇਸ਼ਾ ਚਮ ਚਮਾਉਂਦੀ ਰਹਿੰਦੀ ਕਿਉਂਕਿ ਉਹ ਇਸ ਨੂੰ ਕੇਵਲ ਸਾਫ ਹੀ ਰੱਖਦਾ ਹੈ, ਵਰਤਦਾ ਨਹੀਂ । ਅਜੋਕੇ ਯੁੱਗ ਵਿੱਚ ਬਿਨ੍ਹਾਂ ਬਿਜਲੀ ਕੁਨੈਕਸ਼ਨ ਵਾਲੇ ਦੋ ਘਰ ਜਿਸ ਵਿੱਚ ਉਹ ਅਕਸਰ ਜਾਂਦਾ ਨਹੀਂ ।ਘਰ-ਘਰ ਜਾ ਕੇ ਬੱਚਿਆ ਨੂੰ ਟਿਊਸ਼ਨ ਦਿੰਦਾ ਹੈ ਅਤੇ ਖਾਣਾ ਵੀ ਉਹਨਾਂ ਦੇ ਘਰਾਂ ਚੋਂ ਹੀ ਖਾ ਲੈਂਦਾ ਹੈ। ਕੱਪੜੇ ਹਮੇਸ਼ਾ ਸਾਫ ਸੁਥਰੇ ਅਤੇ ਸੁਚੱਜੇ ਢੰਗ ਨਾਲ ਪ੍ਰੈਸ ਕੀਤੇ ਪਹਿਨਦਾ ਹੈ। ਘਰ ਵਾਲੀ ਅਤੇ ਬੱਚੇ ਛੱਡ ਕੇ ਚਲੇ ਗਏ। ਪੈਸੇ ਖਰਚਣ ਚ ਕੰਜੂਸ । ਮੈਂ ਪ੍ਰੋਫੈਸਰ ਸ਼ਰਮਾਂ ਜੀ ਦਾ ਪੂਰਾ ਸਤਿਕਾਰ ਕਰਦਾ ਹਾਂ ਅਤੇ ਅਕਸਰ ਆਪਣੀ ਪਤਨੀ ਨਾਲ ਇਹ ਸਲਾਹ ਕਰਦਾ ਹਾਂ ਕਿ ਜੇਕਰ ਪ੍ਰੋਫੈਸਰ ਸ਼ਰਮਾਂ ਨੂੰ ਕੁਝ ਹੋ ਗਿਆ ਤਾਂ ਅਸੀਂ ਦੁੱਖ ਦਾ ਪ੍ਰਗਟਵਾ ਕਿਸ ਨਾਲ ਕਰਾਂਗੇ। ਇਹ ਸੋਚ ਕਿ ਅਸੀਂ ਪ੍ਰੋਫੈਸਰ ਸਾਹਿਬ ਨੂੰ ਪੱਤਰ ਲਿਖ ਦਿੱਤਾ :-
ਪਿਆਰੇ ਸ਼ਰਮਾਂ ਜੀਓ ! ਸ਼ਰਮਾਂ ਜੀ ਆਪ ਜੀ ਨੂੰ ਪਿਆਰ ਭਰੀ ਨਮਸਕਾਰ। ਸ਼ਰਮਾਂ ਜੀ ਅਸੀਂ ਦੋਨੋ ਆਪ ਜੀ ਦਾ ਬਹੁਤ ਸਤਿਕਾਰ ਕਰਦੇ ਹਾਂ । ਪ੍ਮਾਤਮਾ ਪਾਸੋਂ ਆਪ ਜੀ ਦੀ ਲੰਮੀ ਉਮਰ ਅਤੇ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ। ਪ੍ਰੰਤੂ ਸਾਡੇ ਦੋਨਾਂ ਦੇ ਮਨ ਵਿੱਚ ਇਕ ਪ੍ਰਸ਼ਨ ਹਮੇਸ਼ਾਂ ਰਹਿੰਦਾ ਹੈ ਕਿ ਜੇਕਰ ਸ਼ਰਮਾਂ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਦੇ ਹਨ ਤਾਂ ਅਸੀਂ ਸਭ ਤੋਂ ਪਹਿਲਾਂ ਇਸ ਸਬੰਧੀ ਆਪ ਦੇ ਕਿਸ ਪਰਿਵਾਰਕ ਮੈਂਬਰ ਨੂੰ ਸੂਚਿਤ ਕਰੀਏ ਅਤੇ ਆਪ ਜੀ ਦੀ ਸ਼ਾਨ ਵਿੱਚ ਚਾਰ ਸ਼ਬਦ &ldquo ਸ਼ਰਮਾਂ ਜੀ ਬਹੁਤ ਇਮਾਨਦਾਰ, ਬਹੁਤ ਅੱਛੇ ਸੁਭਾਅ ਦੇ ਮਾਲਕ, ਬਹੁਤ ਹੀ ਸਿਆਣੇ , ਸਮੇਂ ਦੇ ਪਾਬੰਦ, ਬਹਤ ਅਫਸੋਸ ਹੋਇਆ, ਪ੍ਰਮਾਤਮਾ ਇਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸੇ਼ ਆਦਿ-ਆਦਿ ਸ਼ਬਦ ਕਿਸ ਨੂੰ ਸੰਬੋਧਿਤ ਕਰੀਏ ! ਕਿਰਪਾ ਕਰਕੇ ਆਪਣੇ ਜੀਉਂਦੇ ਇਹ ਸਪੱਸ਼ਟ ਕਰਨ ਦੀ ਕ੍ਰਿਪਾਲਤਾ ਕਰਨਾ ਜੀ ਕਿ &ldquo ਅਸੀਂ ਅਫ਼ਸੋਸ ਕਿਥੇ ਕਰੀਏ &ldquo ?.
&hellip&hellip&hellip&hellip..ਸੁ਼ਭ ਚਿੰਤਕ,
ਅਮਰਜੀਤ ਸਿੰਘ ਸੰਧੂ
+91 99151 12324