ਦਿਲਜੀਤ ਦੋਸਾਂਝ ਨੇ ਹੜ੍ਹ ਪੀੜ੍ਹਤ ਬਿਨ ਮਾਪਿਆਂ ਦੇ ਬੱਚਿਆਂ ਨੂੰ ਖੇਤੀ ਲਈ ਦਿੱਤਾ ਟ੍ਰੈਕਟਰ
_04Nov25094931AM.jpg)
ਪੰਜਾਬੀ ਗਾਇਕ ਤੇ ਅਦਾਕਾਰ ਨੇ ਇੱਕ ਵਾਰ ਫਿਰ ਹੜ੍ਹ ਪੀੜ੍ਹਤਾਂ ਲਈ ਵੱਡਾ ਦਿਲ ਦਿਖਾਇਆ ਹੈ। ਦਰਅਸਲ ਫਾਜ਼ਿਲਕਾ ਦੇ ਸਰਹੱਦੀ ਖੇਤਰ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਨੇ ਇੱਕ ਪਰਿਵਾਰ ਲਈ ਵੱਡਾ ਸੰਕਟ ਖੜ੍ਹਾ ਕਰ ਦਿੱਤਾ। ਪਿੰਡ ਰੇਤੇ ਵਾਲੀ ਭੈਣੀ ਦੇ ਚਾਰ ਬੱਚਿਆਂ ਨੇ ਆਪਣੇ ਕਿਸਾਨ ਪਿਤਾ ਨੂੰ ਹੜ੍ਹਾਂ ਵਿੱਚ ਗੁਆ ਦਿੱਤਾ, ਜਦੋਂਕਿ ਉਨ੍ਹਾਂ ਦੀ ਮਾਂ ਦਾ ਡੇਢ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਗਾਇਕ ਦਿਲਜੀਤ ਦੋਸਾਂਝ ਨੇ ਟ੍ਰੈਕਟਰ ਦੇ ਕੇ ਹੁਣ ਇਸ ਪਰਿਵਾਰ ਦੀ ਮਦਦ ਕੀਤੀ ਹੈ।
ਪਰਿਵਾਰ ਦੇ ਬੱਚਿਆਂ ਨੂੰ ਕੇਬੀਸੀ ਦੇ ਦਿਲਜੀਤ ਦੋਸਾਂਝ ਐਪੀਸੋਡ ਵਿੱਚ ਸੱਦਾ ਦਿੱਤਾ ਗਿਆ ਸੀ, ਜਿੱਥੇ ਉਨ੍ਹਾਂ ਨੂੰ ਵਿੱਤੀ ਸਹਾਇਤਾ ਮਿਲੀ। ਗਾਇਕ ਦਿਲਜੀਤ ਦੋਸਾਂਝ ਨੇ ਪਰਿਵਾਰ ਨੂੰ ਖੇਤੀ ਲਈ ਇੱਕ ਟਰੈਕਟਰ ਤੋਹਫ਼ੇ ਵਿੱਚ ਦਿੱਤਾ ਹੈ।
ਕੇਬੀਸੀ ਵਿਚ ਆਏ ਦਵਿੰਦਰ ਨੇ ਦੱਸਿਆ ਕਿ ਉਸ ਦੇ ਪਿਤਾ ਵਜ਼ੀਰ ਸਿੰਘ ਨੂੰ ਹੜ੍ਹਾਂ ਦੌਰਾਨ ਸੱਪ ਨੇ ਡੰਗ ਲਿਆ ਸੀ। ਉਸ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦਵਿੰਦਰ ਨੇ ਦੱਸਿਆ ਉਸ ਦੀ ਮਾਂ ਦਾ ਲਗਭਗ ਡੇਢ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ ਅਤੇ ਹੁਣ ਹੜ੍ਹ ਉਸ ਦੇ ਪਿਤਾ ਨੂੰ ਵੀ ਹੜ੍ਹਾਂ ਨੇ ਖੋਹ ਲਿਆਹਨ, ਜਿਸ ਨਾਲ ਉਹ ਅਨਾਥ ਹੋ ਗਏ।