ਸ੍ਰੀ ਹਰਿਮੰਦਰ ਸਾਹਿਬ ਸ਼ਰਾਬ ਪੀ ਕੇ ਪਹੁੰਚਿਆ ਸ਼ਖਸ, ਸ਼੍ਰੋਮਣੀ ਕਮੇਟੀ ਦੇ ਵਲੰਟੀਅਰਾਂ ਨੇ ਫੜ ਕੇ ਕੀਤਾ ਬਾਹਰ

ਪੰਜਾਬ ਦੇ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਮੌਕੇ &lsquoਤੇ, ਇੱਕ ਵਿਅਕਤੀ ਨਸ਼ੇ ਵਿੱਚ ਧੁੱਤ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਬਾਹਰ ਪਹੁੰਚਿਆ। ਸ਼੍ਰੋਮਣੀ ਕਮੇਟੀ ਦੇ ਵਲੰਟੀਅਰਾਂ ਨੇ ਸ਼ਖਸ ਨੂੰ ਫੜ ਲਿਆ ਅਤੇ ਬਾਹਰ ਕੀਤਾ। ਮੌਕੇ &lsquoਤੇ ਮੌਜੂਦ ਲੋਕਾਂ ਅਤੇ ਵਲੰਟੀਅਰਾਂ ਨੇ ਜਦੋਂ ਉਸਨੂੰ ਪੁੱਛਿਆ ਕਿ ਕੀ ਉਸਨੇ ਸ਼ਰਾਬ ਪੀਤੀ ਹੈ ਤਾਂ ਉਸਨੇ ਬਿਨਾਂ ਝਿਜਕ ਹਾਂ &lsquoਚ ਜਵਾਬ ਦਿੱਤਾ।
ਉਕਤ ਸ਼ਖਸ ਨੇ ਆਪਣੀ ਪਛਾਣ ਇੱਕ ਗੁਰਸਿੱਖ ਵਜੋਂ ਦੱਸੀ ਅਤੇ ਕਿਹਾ ਕਿ ਉਹ ਕਰਨਾਲ, ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਅੰਮ੍ਰਿਤਸਰ ਵਿੱਚ ਰਹਿ ਰਿਹਾ ਸੀ। ਲੋਕਾਂ ਦਾ ਕਹਿਣਾ ਹੈ ਕਿ ਸ਼ਰਾਬ ਦੇ ਨਸ਼ੇ ਵਿੱਚ ਉਹ ਵਿਅਕਤੀ ਗਲਤ ਵਿਵਹਾਰ ਕਰਨ ਲੱਗ ਪਿਆ। ਮੌਕੇ &lsquoਤੇ ਮੌਜੂਦ ਵਲੰਟੀਅਰਾਂ ਨੇ ਜਲਦੀ ਕਾਰਵਾਈ ਕਰਦਿਆਂ ਉਸਨੂੰ ਫੜ ਲਿਆ ਅਤੇ ਪਵਿੱਤਰ ਕੰਪਲੈਕਸ ਤੋਂ ਬਾਹਰ ਕੱਢ ਦਿੱਤਾ।