ਚਾਂਦਨੀ ਚੌਂਕ ਦਾ ਨਾਮ ਬਦਲ ਕੇ ਸੀਸ ਗੰਜ ਰੱਖਿਆ ਜਾਵੇ : ਭਾਜਪਾ

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਦਿੱਲੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੇਂ ਸ਼ਹੀਦੀ ਦਿਹਾੜੇ ਮੌਕੇ &rsquoਤੇ ਇਤਿਹਾਸਕ ਚਾਂਦਨੀ ਚੌਂਕ ਇਲਾਕੇ ਦਾ ਨਾਮ ਬਦਲ ਕੇ &ldquoਸੀਸ ਗੰਜ&rdquo ਰੱਖਿਆ ਜਾਵੇ। ਭਾਜਪਾ ਦੇ ਬੁਲਾਰੇ ਨੇ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਨੂੰ ਲਿਖੇ ਪੱਤਰ &rsquoਚ ਇਹ ਵੀ ਮੰਗ ਕੀਤੀ ਹੈ ਕਿ ਚਾਂਦਨੀ ਚੌਂਕ ਦੇ ਇਲਾਕੇ ਦੇ ਆਸ ਪਾਸ ਦੇ ਮੈਟਰੋ ਸਟੇਸ਼ਨਾਂ ਦੇ ਨਾਮ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨਾਲ ਸ਼ਹੀਦ ਹੋਏ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਨਾਮ &rsquoਤੇ ਰੱਖੇ ਜਾਣ।