ਜ਼ੋਹਰਾਨ ਮਮਦਾਨੀ ਨੇ ਨਿਊ ਯਾਰਕ ਦੇ ਮੇਅਰ ਦੀ ਚੋਣ ਜਿੱਤੀ
_05Nov25084527AM.jpg)
ਡੈਮੋਕਰੈਟਿਕ ਪਾਰਟੀ ਦੇ ਆਗੂ ਜ਼ੋਹਰਾਨ ਮਮਦਾਨੀ (34) ਨੇ ਨਿਊਯਾਰਕ ਸਿਟੀ ਦੇ ਮੇਅਰ ਦੀ ਚੋਣ ਜਿੱਤ ਲਈ ਹੈ। ਭਾਰਤੀ ਮੂਲ ਦੇ ਮਮਦਾਨੀ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਦੇ ਪਹਿਲੇ ਮੁਸਲਿਮ ਮੇਅਰ ਹੋਣਗੇ। ਉਨ੍ਹਾਂ ਸਾਬਕਾ ਗਵਰਨਰ ਐਂਡਰਿਊ ਕਿਊਮੋ (67) ਨੂੰ ਹਰਾਇਆ। ਪ੍ਰਾਇਮਰੀ ਚੋਣ ਵਿਚ ਮਮਦਾਨੀ ਹੱਥੋਂ ਨਾਮਜ਼ਦਗੀ ਗੁਆਉਣ ਤੋਂ ਬਾਅਦ ਕਿਊਮੋ ਨੇ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਨਿੱਤਰਨ ਦਾ ਫੈਸਲਾ ਕੀਤਾ ਸੀ। ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਅਧਿਕਾਰਤ ਤੌਰ &rsquoਤੇ ਕਿਊਮੋ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ।
ਟਰੰਪ ਨੇ ਲੰਘੇ ਦਿਨੀਂ ਇਥੋਂ ਤੱਕ ਕਿਹਾ ਸੀ ਕਿ ਜੇਕਰ ਡੈਮੋਕਰੈਟਿਕ ਉਮੀਦਵਾਰ ਮਮਦਾਨੀ ਮੇਅਰ ਦੀ ਚੋਣ ਜਿੱਤਦਾ ਹੈ ਤਾਂ ਇਹ ਨਿਊ ਯਾਰਕ ਲਈ &lsquoਮੁਕੰਮਲ ਆਰਥਿਕ ਤੇ ਸਮਾਜਿਕ ਤਬਾਹੀ ਹੋਵੇਗਾ&rsquo ਤੇ ਸ਼ਹਿਰ ਦੀ &lsquoਹੋਂਦ&rsquo ਲਈ ਖ਼ਤਰਾ ਖੜ੍ਹਾ ਹੋ ਜਾਵੇਗਾ। ਇਹੀ ਨਹੀਂ ਟਰੰਪ ਨੇ ਚੋਣ ਦੀ ਪੂਰਬਲੀ ਸੰਧਿਆ ਇਹ ਚੇਤਾਵਨੀ ਵੀ ਦਿੱਤੀ ਸੀ ਕਿ ਜੇਕਰ ਮਮਦਾਨੀ ਚੋਣ ਜਿੱਤਦਾ ਹੈ ਤੇ ਮੇਅਰ ਬਣਦਾ ਹੈ ਤਾਂ ਉਹ ਨਿਊ ਯਾਰਕ ਸ਼ਹਿਰ ਲਈ ਸਿਰਫ਼ ਘੱਟੋ ਘੱਟ ਲੋੜੀਂਦੇ ਫੰਡ ਹੀ ਭੇਜਣਗੇ।