ਦਲਜੀਤ ਦੁਸਾਂਝ ਵਿਰੁੱਧ ਆਲੋਚਨਾ - ਪੇਤਲੀ ਸੋਚ ਦਾ ਨਤੀਜਾ

ਸ਼ਿੰਗਾਰਾ ਸਿੰਘ ਢਿੱਲੋਂ

ਬਿਨਾ ਵਜ੍ਹਾ ਨੁਕਤਾਚੀਨੀ ਕਰ ਰਹੇ ਹਨ ਪੇਤਲੀ ਸੋਚ ਵਾਲੇ ਵੱਡਿਆਂ ਦਾ ਸਤਿਕਾਰ ਕਰਨਾ ਬੁਰੀ ਗੱਲ ਨਹੀਂ, ਅਮਿਤਾਭ ਬੱਚਨ ਆਪਣੇ ਗੁਨਾਹ ਲਈ ਆਪ ਜਿੰਮੇਵਾਰ ਹੈ| ਪਿੱਛੇ ਜਿਹੇ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਮਚੀ ਤਬਾਹੀ, ਜਿਸ ਨੇ ਪੰਜਾਬ ਤੇ ਪੰਜਾਬੀਆਂ ਨੂੰ ਬੁਰੀ ਤਰਾਂ ਤਬਾਹ ਕਰਕੇ ਰੱਖ ਦਿੱਤਾ ਹੈ, ਨੂੰ ਪੈਰੀਂ ਖੜਾ ਕਰਨ ਵਾਸਤੇ ਬੇਸ਼ਕ ਸਮੁੱਚੇ ਪੰਜਾਬੀ ਭਾਈਚਾਰੇ ਨੇ ਮੋਢੇ ਨਾਲ ਮੋਢਾ ਤੇ ਸਿਰ ਨਾਲ ਸਿਰ ਜੋੜਕੇ ਉਸ ਮੁਸੀਬਤ ਨਾਲ ਟੱਕਰ ਲਈ ਹੈ, ਹਰ ਇਕ ਨੇ ਆਪੋ ਆਪਣੇ ਵਿਤ ਮੂਜਬ ਯੋਗਦਾਨ ਪਾਇਆ ਤੇ ਉਸ ਔਖੀ ਘੜੀ ਵੇਲੇ ਇਕ ਬਹੁਤ ਵੱਡੀ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ| ਨੁਕਸਾਨ ਬਹੁਤ ਜਿਆਦਾ ਹੋਣ ਕਰਕੇ ਇਸ ਦੀ ਭਰਪਾਈ ਕਰਨ ਲਈ ਬਹੁਤ ਵੱਡੀ ਮਾਲੀ ਸਹਾਇਤਾ ਦੀ ਲੋੜ ਹੈ, ਜਿਸ ਵਾਸਤੇ ਉੱਦਮ ਉਪਰਾਲੇ ਅਜੇ ਵੀ ਜਾਰੀ ਹਨ| ਉਹਨਾਂ ਉੱਦਮਾਂ ਵਿਚੋਂ ਦਲਜੀਤ ਦੁਸਾਂਝ ਵਲੋਂ ਵੀ ਯਤਨ ਕੀਤੇ ਜਾ ਰਹੇ ਹਨ| ਦਲਜੀਤ ਦੁਸਾਂਝ ਨੇ ਪਹਿਲਾਂ ਆਪਣੇ ਵਲੋਂ ਹੜ੍ਹ ਮਹਾਂਮਾਰੀ ਲਈ ਕਰੋੜਾਂ ਰੁਪਏ ਦਾਨ ਕੀਤੇ, ਕਿਸਾਨ ਸ਼ੰਘਰਸ਼ ਵੇਲੇ ਹਿੱਕ ਤਾਣਕੇ ਖੜ੍ਹਿਆ ਤੇ ਹੁਣ ਉਸ ਨੇ ਸੋਨੀ ਟੈਲੀਵੀਜਨ ਚੈਨਲ &rsquoਤੇ ਚੱਲ ਰਹੇ ਲੜੀਵਾਰ ਪਰੋਗਰਾਮ &lsquo&lsquoਕੌਣ ਬਣੇਗਾ ਕਰੋੜਪਤੀ&rsquo&rsquo ਵਿਚ ਹਾਜਰੀ ਲਗਾ ਕੇ ਜਿੱਤੀ ਹੋਈ ਧਨ ਰਾਸ਼ੀ ਨੂੰ ਪੰਜਾਬ ਦੇ ਹੜ੍ਹਪੀੜਤਾਂ ਵਾਸਤੇ ਦਾਨ ਕਰਨ ਦਾ ਇਕ ਹੋਰ ਹੰਭਲਾ ਮਾਰਨ ਦੀ ਕੋਸ਼ਿਸ਼ ਕੀਤੀ ਹੈ| ਉਹਨਾਂ ਦਾ ਇਹ ਪਰੋਗਰਾਮ ਅੱਜ ਰਾਤ (31/10/2025 0 9.00pm) ਸੋਨੀ ਟੈਲੀਵੀਜਨ ਉੱਤੇ ਦਿਖਾਇਆ ਜਾ ਰਿਹਾ ਹੈ|
ਪਰ ਪਰੋਗਰਾਮ ਦੇ ਨਸ਼ਰ ਹੋਣ ਤੋਂ ਪਹਿਲਾਂ ਹੀ ਦਲਜੀਤ ਵਲੋਂ ਇਸ ਪਰੋਗਰਾਮ ਵਿਚ ਹਾਜਰੀ ਦੌਰਾਨ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਉਣ ਨੂੰ ਲੈ ਕੇ ਸ਼ੋਸ਼ਲ ਮੀਡੀਏ ਉੱਤੇ ਵੱਡੀ ਨੁਕਤਾਚੀਨੀ ਕੀਤੀ ਜਾ ਰਹੀ ਹੈ| ਉਸ ਨੂੰ ਕੁੱਝ ਕੱਟੜਵਾਦੀਆਂ ਵਲੋਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ, ਉਸ ਦੁਆਰਾ ਕੀਤੇ ਜਾਣ ਵਾਲੇ ਅਗਲੇਰੇ ਸ਼ੋਆਂ ਵਿਚ ਖਲਲ ਪੈਦਾ ਕਰਨ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ|
ਆਪਾਂ ਸਭਨਾਂ ਨੂੰ ਪਤਾਂ ਹੈ ਕਿ ਦਲਜੀਤ ਦੁਸਾਂਝ ਹੁਣ ਸਿਰਫ ਪੰਜਾਬੀਆਂ ਦਾ ਹੀ ਨਹੀਂ ਬਲਕਿ ਉਹ ਇਸ ਵਕਤ ਪੂਰੇ ਵਿਸ਼ਵ ਦਾ ਚਹੇਤਾ ਤੇ ਨਾਮਚੀਨ ਕਲਾਕਾਰ ਬਣ ਚੁੱਕਾ ਹੈ| ਉਸ ਦੀ ਗੁੱਡੀ ਸੱਤਵੇਂ ਅਸਮਾਨ &lsquoਤੇ ਚੜ੍ਹ ਚੁੱਕੀ ਹੈ, ਪਰ ਉਸ ਦੇ ਪੈਰ ਅੱਜ ਵੀ ਜਮੀਨ ਨਾਲ ਜੁੜੇ ਹੋਏ ਹਨ| ਉਹ ਅੱਜ ਵੀ ਆਪਣੇ ਵਿਰਸੇ ਨਾਲ ਜੁੜਿਆ ਹੋਇਆ ਹੈ, ਵਿਰਸੇ ਦੀ ਗੱਲ ਕਰਦਾ ਹੈ ਤੇ ਪੰਜਾਬੀਆਂ ਦਾ ਮਾਣ ਉੱਚਾ ਕਰਨ ਵਾਸਤੇ Tਪੰਜਾਬੀ ਆ ਗਏ ਓਏU ਦਾ ਹੋਕਾ ਦੇ ਰਿਹਾ ਹੈ| ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਨੇ ਆਪਣੀ ਕਲਾ ਦਾ ਸਿੱਕਾ ਆਪਣੇ ਬਲਬੂਤੇ ਮਨਵਾਇਆ ਹੈ| ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਬਿਨਾ ਸ਼ੱਕ ਪੰਜਾਬੀ ਦੇ ਹੋਰਨਾਂ ਕਲਾਕਾਰਾਂ ਨੇ ਵੀ ਬਹੁਤ ਪਰਮੋਟ ਕੀਤਾ ਹੈ, ਪਰ ਜਿੰਨਾ ਦਲਜੀਤ ਦੁਸਾਂਝ ਨੇ ਕੀਤਾ ਹੈ ਤੇ ਕਰ ਰਿਹਾ ਹੈ, ਉਹ ਸਿਰਫ ਉਸ ਦੇ ਹੀ ਹਿੱਸੇ ਆਇਆ ਹੈ|
ਇਥੇ ਹੀ ਬੱਸ ਨਹੀਂ ਦਲਜੀਤ ਦੁਸਾਂਝ ਨੇ ਸਾਰਾਗੜ੍ਹੀ, ਪੰਜਾਬ 1995 (ਅਜੇ ਰਿਲੀਜ ਹੋਣੀ ਬਾਕੀ ਹੈ ), ਸਰਦਾਰ ਜੀ -3 ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਬਣਾ ਕੇ ਆਪਣੇ ਪੰਜਾਬੀ ਵਿਰਸੇ ਨੂੰ ਸਾਂਭਣ ਦੇ ਵੱਡਾ ਕਾਰਜ ਕੀਤਾ ਹੈ| ਏਹੀ ਕਾਰਨ ਕਿ ਪੰਜਾਬੀਆਂ ਨੂੰ ਹਿੰਦੀ ਫਿਲਮਾਂ ਵਿਚ ਮਜ਼ਾਕ ਦੇ ਪਾਤਰ ਵਜੋਂ ਪੇਸ਼ ਕਰਨ ਦੇ ਮਾਮਲੇ ਨੂੰ ਅੱਜ ਵੱਡੀ ਠੱਲ੍ਹ ਪਈ ਹੈ, ਪੰਜਾਬੀ ਬੋਲੀ ਤੇ ਸੰਗੀਤ ਦਾ ਡੰਕਾ ਪੂਰੀ ਦੁਨੀਆਂ ਚ ਵੱਜਿਆ ਹੈ|
ਦੂਜੇ ਪਾਸੇ ਸੱਚ ਇਹ ਵੀ ਹੈ ਕਿ ਦਲਜੀਤ ਦੁਸਾਂਝ ਨੂੰ ਵਾਰ ਵਾਰ ਕਿਸੇ ਨ ਕਿਸੇ ਮਸਲੇ ਵਿਚ ਘਸੀਟਿਆ ਜਾਂ ਉਲਝਾਇਆ ਜਾ ਰਿਹਾ ਹੈ| ਸ਼ਾਇਦ ਇਹ ਉਸ ਦੇ ਹੇਟਰਾਂ ਦੀ ਸਾਜ਼ਿਸ਼ ਹੋਵੇ ਜਾਂ ਕੁੱਝ ਹੋਰ, ਪਰ ਉਸ ਦੇ ਵਿਰੁੱਧ ਕੋਈ ਨ ਰੋਈ ਮਸਲਾ ਖੜ੍ਹਾ ਕਰ ਲਿਆ ਜਾਂਦਾ ਹੈ , ਸਰਦਾਰ ਜੀ - 3 ਵਿਚ ਪਾਕਿਸਤਾਨੀ ਕਲਾਕਾਰ ਕੰਮ ਕਰਦੀ ਹੋਣ ਕਰਕੇ ਰਿਲੀਜ ਹੋਣ ਤੋਂ ਰੋਕ ਦਿੱਤੀ ਗਈ, ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜੇ &lsquoਤੇ ਬਣੀ ਪੰਜਾਬ 1995 ਅਜੇ ਤੱਕ ਡੱਬਾ ਬੰਦ ਹੈ, ਮਰਹੂਮ ਅਮਰ ਸਿੰਘ ਚਮਕੀਲੇ ਦੇ ਜੀਵਨ ਬਿਰਤਾਂਤ &lsquoਤੇ ਬਣੀ ਉਸ ਦੀ ਫਿਲਮ ਬਾਰੇ ਵੀ ਕਾਫੀ ਹੋ ਹੱਲਾ ਹੋਇਆ ਸੀ| ਹੁਣ ਕੌਣ ਬਣੇਗਾ ਕਰੋੜਪਤੀ ਪਰੋਗਰਾਮ ਵਿਚ ਅਮਿਤਾਭ ਬੱਚਨ ਦੇ ਗੋਡੀ ਹੱਥ ਲਾਉਣ ਨੂੰ ਮੁੱਦਾ ਬਣਾ ਕੇ ਉਸ ਦੀ ਆਲੋਚਨਾ ਕੀਤੀ ਜਾ ਰਹੀ ਹੈ|
ਆਪਾਂ ਮੰਨਦੇ ਹਾਂ ਕਿ ਅਮਿਤਾਭ ਬੱਚਨ ਇਕ ਵੱਡਾ ਕਲਾਕਾਰ ਹੈ, ਉਹ ਵੀਹਵੀਂ ਸਦੀ ਦਾ ਨਾਇਕ ਹੈ ਤੇ ਬਾਲੀਵੁੱਡ ਵਿਚ ਅੱਜ ਵੀ ਉਸ ਦਾ ਡੰਕਾ ਵੱਜਦਾ ਹੈ| ਹਰ ਕਲਾਕਾਰ ਦਾ ਨਿੱਜੀ ਤੇ ਸਮਾਜਿਕ ਜੀਵਨ ਦੋ ਅਲੱਗ ਪਹਿਲੂ ਹੁੰਦੇ ਹਨ| ਕੋਈ ਵਿਅਕਤੀ ਆਪਣੇ ਨਿੱਜੀ ਜੀਵਨ ਵਿਚ ਏਨਾ ਚੰਗਾ ਨਹੀਂ ਹੁੰਦਾ ਜਿੰਨਾ ਚੰਗਾ ਉਹ ਆਪਣੀ ਕਲਾ ਦੇ ਨਾਲ ਲੋਕ ਜੀਵਨ ਵਿਚ ਪਰਵਾਨ ਚੜ੍ਹ ਜਾਂਦਾ ਹੈ| ਇਹ ਠੀਕ ਹੈ ਕਿ ਸਿੱਖਾਂ ਵਲੋਂ ਅਮਿਤਾਭ ਬੱਚਨ ਨੂੰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ਵਿੱਚ ਫਿਰਕੂ ਕਤਲੇਆਮ ਨੂੰ ਉਕਸਾਉਣ ਦਾ ਦੋਸ਼ੀ ਮੰਨਿਆ ਜਾਂਦਾ ਹੈ, ਪਰ ਉਸ ਉੱਤੇ ਇਸ ਸਬੰਧੀ ਨਾ ਹੀ ਕੋਈ ਮੁਕੱਦਮਾ ਦਰਜ ਹੈ ਤੇ ਨਾ ਹੀ ਦੋਸ਼ ਕਦੇ ਸਾਬਤ ਹੋਏ ਹਨ| ਖੁਦ ਅਮਿਤਾਭ ਬੱਚਨ ਵੀ ਇਹ ਕਹਿੰਦਾ ਹੈ ਕਿ ਉਸ ਉੱਤੇ ਲਗਾਏ ਗਏ ਦੋਸ਼ ਝੂਠੇ ਤੇ ਨਿਰਾਧਾਰ ਹਨ, ਉਹ ਅਜਿਹਾ ਕਰਨਾ ਕਦੇ ਸੁਪਨੇ ਵਿਚ ਵੀ ਸੋਚ ਨਹੀ ਸਕਦਾ ਕਿਉਂਕਿ ਉਹਨਾਂ ਦੇ ਮਾਤਾ ਜੀ ਪੰਜਾਬੀ ਹਨ ਜਿਹਨਾਂ ਦੀ ਪੰਜਾਬੀ ਸਿੱਖ ਧਰਮ ਵਿਚ ਬਹੁਤ ਡੂੰਘੀ ਆਸਥਾ ਹੈ| ਉਹ ਇਹ ਵੀ ਕਹਿੰਦੇ ਹਨ ਕਿ ਉਹ ਆਪ ਵੀ ਸਿੱਖ ਧਰਮ ਦੇ ਫਲਸਫੇ ਦਾ ਬਹੁਤ ਸਤਿਕਾਰ ਕਰਦੇ ਹਨ| ਰਹੀ ਗੱਲ ਦਲਜੀਤ ਦੁਸਾਂਝ ਵਲੋਂ ਅਮਿਤਾਭ ਬੱਚਨ ਦੇ ਗੋਡੀ ਹੱਥ ਲਾਉਣ ਦੀ, ਵੱਡਿਆਂ ਦਾ ਸਤਿਕਾਰ ਕਰਨਾ ਪੰਜਾਬੀਆਂ ਦੀ ਪਰੰਪਰਾ ਹੈ| ਸੋ ਗੋਡੀ ਹੱਥ ਲਗਾ ਕੇ ਉਸ ਨੇ ਆਪਣੇ ਪਰੰਪਰਾ ਨਾਲ ਜੁੜੇ ਰਹਿਣ ਦਾ ਪ੍ਰਗਟਾਵਾ ਕਰਕੇ ਕੋਈ ਅਲੋਕਾਰੀ ਗੱਲ ਨਹੀਂ ਕੀਤੀ|
ਅਮਿਤਾਭ ਬੱਚਨ ਆਪਣੇ ਨਿੱਜੀ ਜੀਵਨ ਵਿਚ ਚੰਗਾ ਹੈ ਜਾਂ ਮਾੜਾ, ਇਸ ਬਾਰੇ ਉਹ ਜਵਾਬ ਦੇਹ ਹੈ, ਹਾਂ ! ਇਕ ਨੌਜਵਾਨ ਕਲਾਕਾਰ ਇਕ ਵੱਡੇ ਕਲਾਕਾਰ ਨੂੰ ਇਕ ਬਹੁਤ ਵੱਡੇ ਭਲੇ ਕਾਰਜ ਦੇ ਉਦੇਸ਼ ਦੀ ਪੂਰਤੀ ਵਾਸਤੇ ਉਸ ਦੇ ਟੈਲੀਵੀਜਨ ਪਰੋਗਰਾਮ ਵਿਚ ਮਿਲਿਆ ਤੇ ਉਸ ਨੇ ਸਤਿਕਾਰ ਵਜੋਂ ਗੋਡੀਂ ਹੱਥ ਲਾਇਆ ਤਾਂ ਇਸ ਕਰਨ ਨਾਲ ਕੋਈ ਅਸਮਾਨ ਹੇਠਾਂ ਨਹੀਂ ਡਿਗ ਪਿਆ|
ਅਗਲੀ ਗੱਲ ਇਹ ਹੈ ਕਿ ਦਲਜੀਤ ਸਿੰਘ ਦੁਸਾਂਝ ਹੁਣ ਕੋਈ ਦੁੱਧ ਚੁੰਘਦਾ ਬੱਚਾ ਨਹੀਂ, ਉਸ ਨੇ ਹੁਣ ਤੱਕ ਬਹੁਤ ਦੁਨੀਆ ਦੇਖ ਲਈ ਹੈ, ਉਸ ਨੂੰ ਪਤਾ ਹੈ ਕਿ ਕਿਹਦੇ ਨਾਲ ਕਿਵੇਂ ਮਿਲਣਾ ਹੈ| ਆਪਣੇ ਨਿੱਜੀ ਤੇ ਸਮਾਜਕ ਮਾਮਲਿਆਂ ਵਿਚ ਅੱਜ ਦੇ ਜਮਾਨੇ ਕੋਈ ਕਿਸੇ ਦੀਆਂ ਹਿਦਾਇਤਾਂ ਲੈ ਕੇ ਨਹੀਂ ਚੱਲਦਾ ਨਾ ਹੀ ਇਸ ਤਰਾਂ ਦੀ ਦਖਲ ਅੰਦਾਜੀ ਬਰਦਾਸ਼ਤ ਕਰਦਾ ਹੈ| ਇਸ ਤਰਾਂ ਦੀਆੰੰ ਪਰਪਾਟੀਆਂ ਦਾ ਵੀਹਵੀਂ ਸਦੀ ਦੇ ਅੰਤ ਵਿਚ ਬਹੁਤ ਪਹਿਲਾਂ ਹੀ ਭੋਗ ਪੈ ਚੁੱਕਾ ਹੈ|
ਜੇਕਰ ਇਹ ਸਮਝਿਆ ਜਾ ਰਿਹਾ ਕਿ ਦਲਜੀਤ ਦੁਆਰਾ ਅਮਿਤਾਭ ਬੱਚਨ ਦੇ ਗੋਡੀਂ ਹੱਥ ਲਾਉਣ ਨਾਲ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ ਤਾਂ ਇਹ ਧਾਰਨਾ ਵੀ ਗਲਤ ਹੈ ਕਿਉਂਕਿ ਦਲਜੀਤ ਦੁਸਾਂਝ ਕੋਈ ਕਕਾਰਧਾਰੀ ਸਿੱਖ ਨਹੀਂ, ਉਹ ਸਿੱਖ ਖਾਨਦਾਨ ਵਿਚ ਪੈਦਾ ਜਰੂਰ ਹੋਇਆ ਹੈ, ਸਿੱਖ ਧਰਮ ਨੂੰ ਮੰਨਦਾ ਹੈ ਤੇ ਸਿਰੋਂ ਮੋਨਾ ਹੋਣ ਦੇ ਬਾਵਜੂਦ ਪੱਗੜੀ ਬੰਨ੍ਹਦਾ ਹੈ ਅਤੇ ਪੱਗੜੀ ਸਿੱਖਾਂ ਦਾ ਪਹਿਰਾਵਾ ਹੋਣ ਦੇ ਨਾਲ ਨਾਲ ਪੰਜਾਬੀਆਂ ਦਾ ਸੱਭਿਆਚਾਰਕ ਪਹਿਰਾਵਾ ਵੀ ਹੈ| ਸੋ ਕਹਿਣ ਦਾ ਭਾਵ ਇਹ ਹੈ ਕਿ ਦਲਜੀਤ ਸਿੰਘ ਦੁਸਾਂਝ ਬੇਸ਼ੱਕ ਸਿੱਖ ਧਰਮ ਵਿਚ ਅਨਨ ਆਸਥਾ ਰੱਖਦਾ ਹੈ, ਪਰ ਅਸਲ ਰੂਪ ਵਿਚ ਉਹ ਪੰਜਾਬੀ ਭਾਈਚਾਰੇ ਦੀ ਪ੍ਰਤੀਨਿੱਧਤਾ ਕਰਦਾ ਹੈ ਤੇ ਏਹੀ ਕਾਰਨ ਹੈ ਕਿ ਉਹ ਆਪਣੀਆ ਸਟੇਜਾਂ ਉੱਤੇ ਆਮ ਹੀ ਕਹਿੰਦਾ ਹੈ ਕਿ &lsquo&lsquoਪੰਜਾਬੀ ਆ ਗਏ ਓਏ&rsquo&rsquo|
ਸੋ ਉਸ ਨੂੰ ਮੱਲੋਜੋਰੀ ਮੱਜ੍ਹਬੀ ਕੱਟੜਤਾ ਦੇ ਤੰਗ ਦਾਇਰੇ ਨਾਲ ਜੋੜਕੇ, ਉਸ ਦੀ ਨਿੰਦਿਆ ਜਾਂ ਨੁਕਤੇਚੀਨੀ ਕਰਨਾ ਕਿਸੰ ਵੀ ਤਰਾਂ ਜਾਇਜ ਨਹੀਂ ਬਲਕਿ ਮੇਰੀ ਜਾਚੇ, ਉਸ ਬਾਰੇ ਅਜਿਹਾ ਕਰਨਾ ਉਸ ਦੀ ਸਖਸ਼ੀਅਤ ਨੂੰ ਤੰਗ ਦਾਇਰੇ ਵਿਚ ਬੰਨ੍ਰਣ ਦੇ ਬਰਾਬਰ ਹੈ ਜੋ ਕਿ ਦਲਜੀਤ ਦੁਸਾਂਝ ਨਾਲ ਸਰਾਸਰ ਧੱਕਾ ਹੈ| ਸਾਨੂੰ ਪੰਜਾਬੀਆਂ ਨੂੰ ਮਾਣ ਹੋਣਾ ਚਾਹੀਦਾ ਕਿ ਦਲਜੀਤ ਦੁਸਾਂਝ ਇਸ ਵੇਲੇ ਸਾਡਾ ਵੱਡਾ ਸਿਤਾਰਾ ਹੈ| ਉਹ ਜੋ ਵੀ ਕਰ ਰਿਹਾ ਹੈ, ਪੰਜਾਬੀਆਂ ਦੇ ਭਲੇ ਵਾਸਤੇ ਕਰ ਰਿਹਾ ਹੈ| ਅੱਜ ਤੱਕ ਉਸ ਨੇ ਜੋ ਵੀ ਕੀਤਾ ਹੈ ਉਹ ਚੰਗਾ ਹੀ ਕੀਤਾ ਹੈ, ਪੰਜਾਬੀਆਂ ਉਤੇ ਭਾਰੀ ਪਈ ਹੈ ਤਾਂ ਉਹ ਸਭ ਤੋਂ ਅੱਗੇ ਹੋ ਕੇ ਖੜ੍ਹਿਆ ਹੈ ਤੇ ਅੱਜ ਵੀ ਖੜ੍ਹਾ ਹੈ| ਐਵੇਂ ਖਾਹਮੁਖਾਹ ਬਿਨਾ ਸੋਚੇ ਸਮਝੇ ਅਕਾਰਨੇ ਹੀ ਸ਼ੋਸ਼ਲ ਮੀਡੀਏ ਉੱਤੇ ਬੈਠਕੇ ਉਸ ਦੀ ਆਲੋਚਨਾ ਕਰਨਾ ਬਿਲਕੁਲ ਵੀ ਤਰਕਸੰਗਤ ਨਹੀਂ, ਦਰਅਸਲ ਇਸ ਤਰਾਂ ਕਰਨ ਵਾਲੇ ਜਾਂ ਤਾਂ ਬਹੁਤ ਹੀ ਸੰਕੀਰਨ ਕੇ ਕੱਟੜਵਾਦੀ ਸੋਚ ਦੇ ਧਾਰਨੀ ਹਨ ਜਾਂ ਫਿਰ ਉਹ ਹਨ ਜੋ ਅਸਲ ਵਿਚ ਮਸਲੇ ਦੀ ਤਹਿ ਤੋਂ ਅਣਜਾਣ ਆਪਣੀ ਪੇਤਲੀ ਬੁੱਧ ਕਾਰਨ ਆਪਣਾ ਹੀ ਟਿੰਡ ਚ ਕਾਨਾ ਪਾ ਕੇ ਵਜਾਈ ਜਾ ਰਹੇ ਹਨ|
ਮੁਕਦੀ ਗੱਲ ਇਹ ਕਿ ਦਲਜੀਤ ਦੁਸਾਂਝ ਇਕ ਸਫਲ ਕਲਾਕਾਰ ਹੈ, ਉਹ ਆਪਣੇ ਵਿਰਸੇ ਨਾਲ ਜੁੜਕੇ ਜਿਥੇ ਵਿਰਸੇ ਨੂੰ ਪਰੋਮੋਟ ਕਰ ਰਿਹਾ ਹੈ, ਸਾਡਾ ਵਧੀਆ ਮਨੋਰੰਜਨ ਕਰ ਰਿਹਾ ਹੈ, ਉਥੇ ਮਨੁੱਖਤਾ ਦੇ ਭਲੇ ਹਿਤ ਕਾਰਜ ਵੀ ਕਰ ਰਿਹਾ ਹੈ| ਜੋ ਲੋਕ ਉਸ ਦੀ ਨੁਕਤਾਚੀਨੀ ਕਰ ਰਹੇ ਹਨ, ਉਹਨਾਂ ਨੂੰ ਇਸ ਤਰਾਂ ਨਹੀਂ ਕਰਨਾ ਚਾਹੀਦਾ ਕਿਸ਼ਿੰਗਾਰਾ ਸਿੰਘ ਢਿੱਲੋਂ
ਉਂਕਿ ਅਜਿਹਾ ਕਰਕੇ ਅਸਲੋਂ ਉਹ ਆਪਣੀ ਸਖਸ਼ੀਅਤ ਨੂੰ ਹੀ ਬੌਨਾ ਕਰ ਰਹੇ ਹਨ| ਇਹ ਸਿਰਫ ਬਾਤ ਦਾ ਬਤੰਗੜ ਬਣਾਉਣ ਵਾਲੀ ਗੱਲ ਹੈ ਜਾਂ ਇੰਜ ਕਹਿ ਲਓ ਕਿ ਅਜਿਹੇ ਲੋਕਾਂ ਨੂੰ ਅਜੇ ਕੋਈ ਹੋਰ ਮੁੱਦਾ ਨਹੀਂ ਲੱਭਾ ਤਾਂ ਉਹਨਾਂ ਕਿਹਾ ਚਲੋ ਦਲਜੀਤ ਦੁਸਾਂਝ ਵਲੋਂ ਅਮਿਤਾਭ ਬੱਚਨ ਦੇ ਗੋਡੀਂ ਹੱਥ ਲਾਉਣ ਨੂੰ ਹੀ ਚੁੱਕ ਲਓ, ਇਹ ਨਿਰਾ ਹੋਸ਼ਾਪਨ ਹੈ|
ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰਨ ਜਾਂ ਨਾ ਕਰਨ ਵਾਸਤੇ ਸਭ ਦੇ ਆਪੋ ਆਪਣੇ ਪੈਰਾਮੀਟਰ ਹੋ ਸਕਦੇ ਹਨ, ਪਰ ਉਹਨਾਂ ਨੂੰ ਦੂਜਿਆਂ ਉੱਤੇ ਨਹੀਂ ਥੋਪਿਆ ਜਾ ਸਕਦਾ| ਦਲਜੀਤ ਸਿੰਘ ਦੁਸਾਂਝ ਸਾਡੇ ਭਾਈਚਾਰੇ ਦਾ ਵੱਡਾ ਕਲਾਕਾਰ ਹੈ, ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਅਸੀਂ ਉਸ ਨੂੰ ਡੱਬੀ ਵਿਚ ਪਾ ਕੇ ਰੱਖੀਏ ਤੇ ਆਪਣੀ ਮਰਜੀ ਮੁਤਾਬਿਕ ਵਰਤੀਏ| ਦਲਜੀਤ ਦੁਸਾਂਝ ਵਾਸਤੇ ਇਹ ਸ਼ਬਦ ਕਹਿਕੇ ਮੈਂ ਆਪਣੀ ਗੱਲ ਸਮਾਪਤ ਕਰਾਂਗਾ ਕਿ, ਐ ਓਕਾਬ ! ਇਸ ਆਂਧੀ ਸੇ ਮੱਤ ਘਬਰਾਅ, ਯਹ ਤੋ ਆ ਰਹੀ ਹੈ, ਤੁਮਹੇ ਔਰ ਊਚਾ ਉਡਾਨੇ ਕੇ ਲੀਏ|