ਕੇਨੈਡਾ ਤੋਂ ਪੱਤਰਕਾਰ ਮਲਕੀਤ ਸਿੰਘ ਅਤੇ ਇੰਗਲੈਂਡ ਤੋਂ ਅਜੀਤ ਦੇ ਪੱਤਰਕਾਰ ਸੁਖਜਿੰਦਰ ਸਿੰਘ ਢੱਡੇ ਨੂੰ ਸਦਮਾ,ਚਾਚੇ ਦਾ ਦਿਹਾਂਤ

 ਕੱਥੂਨੰਗਲ (ਬਲਜਿੰਦਰਜੀਤ ਸਿੰਘ ਢੱਡੇ)-ਇੰਗਲੈਡ ਦੇ ਸ਼ਹਿਰ ਲੈਸਟਰ ਤੋਂ 'ਅਜੀਤ' ਅਤੇ ਅਜੀਤ ਵੈੱਬ ਟੀਵੀ ਦੇ ਪੱਤਰਕਾਰ, ਅਤੇ ਕੇਨੈਡਾ ਤੋਂ ਪੰਜਾਬੀ ਪੱਤਰਕਾਰ ਮਲਕੀਤ ਸਿੰਘ ਨੂੰ ਉਸ ਵਖਤ ਗਹਿਰਾ ਸਦਮਾ ਪੁੱਜਾ,ਜਦ ਉਨ੍ਹਾਂ ਦੇ ਚਾਚਾ ਸ ਨਿਸ਼ਾਨ ਸਿੰਘ ਰੰਧਾਵਾ ਵਾਸੀ ਪਿੰਡ ਢੱਡੇ ਜ਼ਿਲ੍ਹਾ ਅੰਮ੍ਰਿਤਸਰ ਦੀ ਅਚਾਨਕ ਮੌਤ ਹੋ ਗਈ। ਸਵ: ਨਿਸ਼ਾਨ ਸਿੰਘ ਰੰਧਾਵਾ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਢੱਡੇ ਵਿਖੇ ਦੁਪਹਿਰ 1 ਵਜੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਸਵ: ਨਿਸ਼ਾਨ ਸਿੰਘ ਰੰਧਾਵਾ ਨਮਿੱਤ ਸ੍ਰੀ ਆਖੰਡ ਪਾਠ ਸਾਹਿਬ ਜੀ ਦਾ ਭੋਗ ਅਤੇ ਅੰਤਿਮ ਅਰਦਾਸ 14 ਨਵੰਬਰ ਦਿਨ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਢੱਡੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਵੇਗੀ।ਸਵ: ਨਿਸ਼ਾਨ ਸਿੰਘ ਰੰਧਾਵਾ ਦੀ ਇਸ ਬੇਵਕਤ ਮੌਤ ਤੇ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ, ਮੈਂਬਰ ਪਾਰਲੀਮੈਂਟ ਅਤੇ ਆਪ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ, ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਕਾਂਗਰਸੀ ਆਗੂ ਸ ਜਸਬੀਰ ਸਿੰਘ ਡਿੰਪਾ (ਗਿੱਲ), ਵਿਰੋਧੀ ਧਿਰ ਦੇ ਆਗੂ ਅਤੇ ਸੀਨੀਅਰ ਕਾਂਗਰਸੀ ਸ ਪ੍ਰਤਾਪ ਸਿੰਘ ਬਾਜਵਾ,ਇੰਗਲੈਂਡ ਤੋਂ ਮੈਂਬਰ ਪਾਰਲੀਮੈਂਟ ਸ ਤਨਮਨਜੀਤ ਸਿੰਘ ਢੇਸੀ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਲੈਸਟਰਦੇ ਪ੍ਰਧਾਨ ਗੁਰਨਾਮ ਸਿੰਘ ਨਵਾਂ ਸ਼ਹਿਰ, ਸਾਬਕਾ ਪ੍ਰਧਾਨ ਅਤੇ ਤੀਰ ਗਰੁੱਪ ਦੇ ਮੁੱਖ ਬੁਲਾਰੇ ਸ ਰਾਜਮਨਵਿੰਦਰ ਸਿੰਘ ਰਾਜਾ ਕੰਗ,ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਸਾਹਿਬ ਸਮੇਤ ਵੱਖ ਵੱਖ ਸਿਆਸੀ, ਧਾਰਮਿਕ ਅਤੇ ਸਮਾਜ ਸੇਵੀ ਆਗੂਆਂ ਨੇ ਪੱਤਰਕਾਰ ਸੁਖਜਿੰਦਰ ਸਿੰਘ ਢੱਡੇ ਅਤੇ ਪੱਤਰਕਾਰ ਮਲਕੀਤ ਸਿੰਘ ਨਾਲ ਦੁੱਖ ਪ੍ਰਗਟ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਜਾਹਿਰ ਕੀਤੀ ਹੈ।