ਮਮਦਾਨੀ ਨੂੰ ਮੇਰੇ ਨਾਲ ਚੰਗਾ ਬਣ ਕੇ ਰਹਿਣਾ ਚਾਹੀਦੈ: ਟਰੰਪ

 ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਿਊਯਾਰਕ ਸਿਟੀ ਦੇ ਨਵੇਂ ਚੁਣੇ ਗਏ ਮੇਅਰ ਜ਼ੋਹਰਾਨ ਮਮਦਾਨੀ ਦੇ ਜਿੱਤ ਦੇ ਭਾਸ਼ਣ ਨੂੰ &lsquoਬਹੁਤ ਗੁੱਸੇ ਨਾਲ ਭਰਿਆ&rsquo ਭਾਸ਼ਣ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਦੀ ਸ਼ੁਰੂਆਤ ਮਾੜੀ ਹੈ ਅਤੇ ਜੇ ਉਹ ਵਾਸ਼ਿੰਗਟਨ ਦਾ ਸਤਿਕਾਰ ਨਹੀਂ ਕਰਦਾ ਤਾਂ ਉਸ ਦੇ ਸਫਲ ਹੋਣ ਦਾ ਕੋਈ ਮੌਕਾ ਨਹੀਂ।

ਬੁੱਧਵਾਰ ਨੂੰ ਮਿਆਮੀ ਵਿੱਚ ਫੌਕਸ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਜਦੋਂ ਮਮਦਾਨੀ ਦੇ ਜਿੱਤ ਦੇ ਭਾਸ਼ਣ ਬਾਰੇ ਪੁੱਛਿਆ ਗਿਆ, ਤਾਂ ਟਰੰਪ ਨੇ ਕਿਹਾ, &ldquoਹਾਂ, ਮੈਂ ਸੋਚਿਆ ਕਿ ਇਹ ਬਹੁਤ ਗੁੱਸੇ ਭਰਿਆ ਭਾਸ਼ਣ ਸੀ, ਯਕੀਨਨ ਮੇਰੇ ਪ੍ਰਤੀ ਗੁੱਸੇ ਵਾਲਾ ਅਤੇ ਮੇਰਾ ਖਿਆਲ ਹੈ ਕਿ ਉਸ ਨੂੰ ਮੇਰੇ ਨਾਲ ਬਹੁਤ ਚੰਗਾ ਰਹਿਣਾ ਚਾਹੀਦਾ ਹੈ। ਤੁਸੀਂ ਜਾਣਦੇ ਹੋ, ਮੈਂ ਉਹ ਹਾਂ ਜਿਸਨੂੰ ਉਸ ਤੱਕ ਆਉਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਮਨਜ਼ੂਰੀ ਦੇਣੀ ਪੈਂਦੀ ਹੈ। ਇਸ ਲਈ ਉਸਦੀ ਸ਼ੁਰੂਆਤ ਮਾੜੀ ਹੋਈ ਹੈ।&rdquo