ਪ੍ਰਧਾਨ ਮੰਤਰੀ ਵੱਲੋਂ ਵਿਸ਼ਵ ਕੱਪ ਜੇਤੂ ਮਹਿਲਾ ਕ੍ਰਿਕਟ ਟੀਮ ਨਾਲ ਮੁਲਾਕਾਤ

 ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੁੱਖ ਕੋਚ ਅਮੋਲ ਮਜ਼ੂਮਦਾਰ ਅਤੇ ਬੀ ਸੀ ਸੀ ਆਈ ਪ੍ਰਧਾਨ ਮਿਥੁਨ ਮਨਹਾਸ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਵੱਲੋਂ ਵੀਰਵਾਰ ਨੂੰ ਸਾਂਝੀ ਕੀਤੀ ਗਈ ਗੱਲਬਾਤ ਦੀ ਵੀਡੀਓ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ, &lsquo&lsquoਮੈਨੂੰ ਅਜੇ ਵੀ ਯਾਦ ਹੈ ਜਦੋਂ ਅਸੀਂ 2017 ਵਿੱਚ ਤੁਹਾਨੂੰ ਮਿਲੇ ਸੀ। ਉਸ ਸਮੇਂ ਅਸੀਂ ਕੋਈ ਟਰਾਫ਼ੀ ਲੈ ਕੇ ਨਹੀਂ ਆਏ ਸੀ। ਪਰ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਵਾਰ, ਜਿਸ ਚੀਜ਼ ਲਈ ਅਸੀਂ ਇੰਨੇ ਸਾਲਾਂ ਤੋਂ ਸਖ਼ਤ ਮਿਹਨਤ ਕਰ ਰਹੇ ਸੀ, ਅਸੀਂ ਉਹ ਟਰਾਫ਼ੀ ਇੱਥੇ ਲੈ ਕੇ ਆਏ ਹਾਂ।&rsquo&rsquo