ਹਰਿਆਣਾ ’ਚ 25 ਲੱਖ ਜਾਅਲੀ ਵੋਟਾਂ ਭੁਗਤੀਆਂ: ਰਾਹੁਲ

 ਕਾਂਗਰਸ ਆਗੂ ਰਾਹੁਲ ਗਾਂਧੀ ਨੇ &lsquoਵੋਟ ਚੋਰੀ&rsquo ਨਾਲ ਸਬੰਧਤ ਇਕ ਹੋਰ ਹਾਈਡਰੋਜਨ ਬੰਬ ਧਮਾਕਾ ਕਰਦਿਆਂ ਅੱਜ ਦੋਸ਼ ਲਾਇਆ ਕਿ ਭਾਜਪਾ ਨੇ 2024 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ 25 ਲੱਖ ਜਾਅਲੀ ਵੋਟਾਂ ਦੇ ਆਧਾਰ &rsquoਤੇ ਜਿੱਤੀਆਂ ਸਨ। ਉਨ੍ਹਾਂ ਸੂਬੇ ਦੇ ਹਰ ਅੱਠ ਵੋਟਰਾਂ ਵਿੱਚੋਂ ਇੱਕ ਜਾਅਲੀ ਹੋਣ ਦਾ ਦਾਅਵਾ ਕੀਤਾ। ਚੋਣ ਕਮਿਸ਼ਨ &rsquoਤੇ ਫ਼ਰਜ਼ੀ ਅਤੇ ਜਾਅਲੀ ਵੋਟਰਾਂ ਦੇ ਆਧਾਰ &rsquoਤੇ ਭਾਜਪਾ ਨੂੰ ਜਿੱਤਣ ਵਿੱਚ ਮਦਦ ਕਰਨ ਦਾ ਦੋਸ਼ ਲਗਾਉਂਦਿਆਂ ਰਾਹੁਲ ਗਾਂਧੀ ਨੇ ਕੁਝ ਵੋਟਰਾਂ ਦੀਆਂ ਤਸਵੀਰਾਂ ਅਤੇ ਰਿਕਾਰਡ ਪੇਸ਼ ਕੀਤੇ ਹਨ ਜਿਨ੍ਹਾਂ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਉਹ ਜਾਅਲੀ ਸਨ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਭਾਜਪਾ ਨੇ ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਬਿਹਾਰ &rsquoਚ &lsquoਚੋਣਾਂ ਚੋਰੀ&rsquo ਕਰਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਫ਼ਰਜ਼ੀ ਵੋਟਰਾਂ ਬਾਰੇ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਜਿਨ੍ਹਾਂ ਵਿੱਚੋਂ ਇੱਕ ਬ੍ਰਾਜ਼ੀਲੀ ਮਾਡਲ ਬਾਰੇ ਹੈ ਜਿਸ ਦੀਆਂ ਤਸਵੀਰਾਂ ਦੀ ਵਰਤੋਂ ਰਾਈ ਹਲਕੇ ਦੇ 10 ਪੋਲਿੰਗ ਬੂਥਾਂ &rsquoਤੇ ਕਥਿਤ ਤੌਰ ਉੱਤੇ 22 ਵਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ ਜਿਥੇ ਉਸ ਦਾ ਨਾਮ &lsquoਸੀਮਾ, ਸਵੀਟੀ ਅਤੇ ਸਰਸਵਤੀ&rsquo ਵਜੋਂ ਵਰਤਿਆ ਗਿਆ। ਰਾਹੁਲ ਨੇ ਇੱਕ ਹੋਰ ਮਿਸਾਲ ਦਿੱਤੀ ਜੋ ਕਥਿਤ ਤੌਰ &rsquoਤੇ ਹਰਿਆਣਾ ਦੀਆਂ ਵੋਟਰ ਸੂਚੀਆਂ ਵਿੱਚ 223 ਵਾਰ ਦਿਖਾਈ ਦਿੰਦੀ ਹੈ। ਕਾਂਗਰਸੀ ਆਗੂ ਨੇ ਉੱਤਰ ਪ੍ਰਦੇਸ਼ ਦੇ ਭਾਜਪਾ ਆਗੂਆਂ ਦੇ ਰਿਕਾਰਡ ਵੀ ਪੇਸ਼ ਕੀਤੇ ਜਿਨ੍ਹਾਂ ਨੇ ਹਰਿਆਣਾ ਵਿੱਚ ਵੋਟ ਪਾਈ। ਉਨ੍ਹਾਂ ਕਿਹਾ, &lsquo&lsquoਚੋਣ ਕਮਿਸ਼ਨ ਸੂਚੀਆਂ &rsquoਚੋਂ ਡੁਪਲੀਕੇਟ ਵੋਟਰਾਂ ਨੂੰ ਕਿਉਂ ਨਹੀਂ ਹਟਾਉਂਦਾ? ਕਿਉਂਕਿ ਉਹ ਭਾਜਪਾ ਨੂੰ ਜਿੱਤਣ ਵਿੱਚ ਮਦਦ ਕਰਦੇ ਹਨ।&rsquo&rsquo ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਦੀ ਜਿੱਤ ਨੂੰ ਸੁਚਾਰੂ ਬਣਾਉਣ ਲਈ ਇੱਕ ਕੇਂਦਰੀਕ੍ਰਿਤ ਯੋਜਨਾ ਚੱਲ ਰਹੀ ਸੀ। ਗਾਂਧੀ ਨੇ ਕਿਹਾ ਕਿ ਹਰਿਆਣਾ ਦੇ ਸਾਰੇ ਐਗਜ਼ਿਟ ਪੋਲਾਂ ਨੇ ਕਾਂਗਰਸ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ ਪਰ ਭਾਜਪਾ ਜਿੱਤ ਗਈ। ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ 6 ਅਕਤੂਬਰ, 2024 ਦਾ ਇੱਕ ਵੀਡੀਓ ਦਿਖਾਇਆ ਜਿੱਥੇ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, &lsquoਭਾਜਪਾ ਰਾਜ ਵਿੱਚ ਇਕਪਾਸੜ ਸਰਕਾਰ ਬਣਾ ਰਹੀ ਹੈ ਅਤੇ ਸਾਡੇ ਕੋਲ ਸਾਰੇ ਪ੍ਰਬੰਧ ਹਨ। ਚਿੰਤਾ ਨਾ ਕਰੋ।&rsquo ਉਨ੍ਹਾਂ ਪੁੱਛਿਆ ਕਿ ਸੈਣੀ ਕਿਹੜੇ ਪ੍ਰਬੰਧਾਂ ਦਾ ਜ਼ਿਕਰ ਕਰ ਰਹੇ ਸਨ। ਚੋਣ ਕਮਿਸ਼ਨ &rsquoਤੇ ਵਿਧਾਨ ਸਭਾ ਦੀਆਂ ਵੋਟਰ ਸੂਚੀਆਂ &rsquoਚੋਂ 3.5 ਲੱਖ ਕਾਂਗਰਸੀ ਵੋਟਰਾਂ ਦੇ ਨਾਮ ਹਟਾਉਣ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਵੋਟਰਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੋਟ ਪਾਈ ਸੀ ਪਰ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ &rsquoਚ ਵੋਟ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਹੁਣ ਉਦਯੋਗਿਕ ਹੋ ਗਈ ਹੈ ਅਤੇ ਦੂਜੇ ਰਾਜਾਂ ਵਿੱਚ ਵਰਤੀ ਜਾ ਸਕਦੀ ਹੈ।