US ’ਚ ਸਵਰਨਜੀਤ ਸਿੰਘ ਖ਼ਾਲਸਾ ਕਨੈਕਟੀਕਟ ਸੂਬੇ ਦੇ ਪਹਿਲੇ ਸਿੱਖ ਮੇਅਰ ਬਣੇ

 ਜਲੰਧਰ : ਅਮਰੀਕਾ ਦੇ ਕਨੈਕਟੀਕਟ ਰਾਜ ਵਿਚ ਹੋਈਆਂ ਮਿਊਂਸੀਪਲ ਚੋਣਾਂ ਵਿਚ ਸਵਰਨਜੀਤ ਸਿੰਘ ਖਾਲਸਾ ਨੇ ਜਿੱਤ ਦਰਜ ਕਰਕੇ ਪੰਜਾਬ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਉਨ੍ਹਾਂ ਨਵੇਂ ਬ੍ਰਿਟੇਨ, ਨੌਰਵਿਚ, ਬੈਨਫੋਰਡ ਤੇ ਵੈਸਟਪੋਰਟ ਵਰਗੀਆਂ ਥਾਵਾਂ ਉੱਤੇ ਡੈਮੋਕਰੈਟਾਂ ਦੀ ਜਿੱਤ ਦਾ ਝੰਡਾ ਝੁਲਾ ਦਿੱਤਾ। ਪਰ ਸਿੱਖਾਂ ਲਈ ਸਭ ਤੋਂ ਵੱਡੀ ਅਤੇ ਮਾਣ ਵਾਲੀ ਗੱਲ ਇਹ ਹੈ ਕਿ ਕਨੈਕਟੀਕਟ ਸੂਬੇ ਵਿਚ ਪਹਿਲੇ ਸਿੱਖ ਮੇਅਰ ਬਣੇ। ਪੰਥਕ ਆਗੂ ਗੁਰਪੁਰਵਾਸੀ ਜਥੇਦਾਰ ਇੰਦਰਪਾਲ ਸਿੰਘ ਦੇ ਪੋਤਰੇ, ਜਥੇਦਾਰ ਪਰਮਿੰਦਰਪਾਲ ਸਿੰਘ ਖਾਲਸਾ ਦੇ ਹੋਣਹਾਰ ਬੇਟੇ ਸਵਰਨਜੀਤ ਸਿੰਘ ਖਾਲਸਾ ਦਾ ਜਨਮ ਅਤੇ ਉਹਨਾਂ ਦਾ ਸਫ਼ਰ ਇਕ ਲੋਕ ਗੀਤ ਵਾਂਗ ਏ ਜੋ ਗੁਜਰਾਤੀਆਂ, ਗੋਰਿਆਂ, ਚੀਨੀਆਂ, ਪੰਜਾਬੀਆਂ ਵਿਚ ਗੂੰਜਿਆ। ਨਵੰਬਰ 1984 ਦੀ ਸਿੱਖ ਨਸਲਕੁਸ਼ੀ ਵਿਚ ਉਨ੍ਹਾਂ ਦਾ ਪਰਿਵਾਰ ਉਜੜ ਗਿਆ ਸੀ। ਪੰਜਾਬ &rsquoਚ ਪਰਿਵਾਰ ਨੇ ਮੁੜ ਆਪਣੇ ਪੈਰ ਬੰਨ੍ਹੇ ਤੇ ਅੰਤ ਵਿਚ ਇਸ ਪਰਿਵਾਰ ਦਾ ਚਿਰਾਗ ਸਵਰਨਜੀਤ ਸਿੰਘ ਖਾਲਸਾ ਅਮਰੀਕਾ ਦੇ ਖੁੱਲ੍ਹੇ ਅਸਮਾਨ ਹੇਠ ਰੌਸ਼ਨ ਹੋਇਆ। ਸਵਰਨਜੀਤ ਸਿੰਘ ਖਾਲਸਾ 2007 ਵਿਚ ਨੌਰਵਿਚ ਪਹੁੰਚਿਆ। ਉਥੇ ਗੈਸ ਸਟੇਸ਼ਨ ਚਲਾਇਆ, ਰੀਅਲ ਅਸਟੇਟ ਵਿਚ ਨਾਮ ਕਮਾਇਆ।