ਅਮਰੀਕਾ ਵਿਚ 4 ਕਰੋੜ ਲੋਕਾਂ ਦਾ ਰਾਸ਼ਨ ਬੰਦ

 ਅਮਰੀਕਾ ਦੀ ਫ਼ੈਡਰਲ ਸਰਕਾਰ ਬੁੱਧਵਾਰ ਨੂੰ 36ਵੇਂ ਦਿਨ ਵੀ ਠੱਪ ਰਹੀ, ਜੋ ਦੇਸ਼ ਦੇ ਇਤਿਹਾਸ &rsquoਚ ਹੁਣ ਤਕ ਇਸ ਤਰ੍ਹਾਂ ਦੇ ਸੱਭ ਤੋਂ ਲੰਬੇ ਗਤੀਰੋਧ ਦਾ ਰਿਕਾਰਡ ਹੈ। ਸ਼ਟਡਾਊਨ ਕਾਰਨ 4.2 ਕਰੋੜ ਲੋਕਾਂ ਦੀ ਫੂਡ ਸਟੈਂਪ (ਐਸ.ਐਨ.ਏ.ਪੀ.) ਸਹਾਇਤਾ ਰੁਕ ਗਈ ਹੈ। ਭਾਵ ਕਰੋੜਾਂ ਲੋਕਾਂ ਦਾ ਰਾਸ਼ਨ ਬੰਦ ਹੋ ਗਿਆ ਹੈ। ਅਮਰੀਕਾ ਦੇ ਖੇਤੀਬਾੜੀ ਵਿਭਾਗ ਕੋਲ ਇਸ ਪ੍ਰੋਗਰਾਮ ਲਈ ਸਿਰਫ਼ 5 ਅਰਬ ਡਾਲਰ ਦਾ ਰਿਜ਼ਰਵ ਫੰਡ ਹੈ ਜਦਕਿ ਨਵੰਬਰ ਵਿਚ ਫੂਡ ਸਟੈਂਪ ਜਾਰੀ ਰੱਖਣ ਲਈ 9.2 ਅਰਬ ਡਾਲਰ ਦੀ ਜ਼ਰੂਰਤ ਪਵੇਗੀ। '

ਸੂਤਰਾਂ ਮੁਤਾਬਕ ਹੁਣ ਤੱਕ 6.7 ਲੱਖ ਸਰਕਾਰੀ ਕਰਮਚਾਰੀ ਛੁੱਟੀ &rsquoਤੇ ਭੇਜੇ ਜਾ ਚੁੱਕੇ ਹਨ ਜਦਕਿ 7.3 ਲੱਖ ਕਰਮਚਾਰੀ ਬਿਨਾਂ ਤਨਖ਼ਾਹ ਦੇ ਕੰਮ ਕਰ ਰਹੇ ਹਨ। ਇਸ ਤਰ੍ਹਾਂ ਲਗਭਗ 14 ਲੱਖ ਲੋਕ ਕਰਜ਼ਾ ਲੈ ਕੇ ਘਰ ਚਲਾ ਰਹੇ ਹਨ। ਇਸ ਕਾਰਨ ਲੱਖਾਂ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ। ਕਾਂਗਰਸ ਵਲੋਂ ਬਜਟ ਨੂੰ ਮਨਜ਼ੂਰੀ ਨਹੀਂ ਦਿਤੇ ਜਾਣ ਕਾਰਨ ਫ਼ੈਡਰਲ ਪ੍ਰੋਗਰਾਮਾਂ &rsquoਚ ਕਟੌਤੀ, ਉਡਾਣ &rsquoਚ ਦੇਰੀ ਅਤੇ ਦੇਸ਼ ਭਰ &rsquoਚ ਫ਼ੈਡਰਲ ਕਰਮਚਾਰੀਆਂ ਦੀ ਤਨਖ਼ਾਹ ਭੁਗਤਾਨ ਠੱਪ ਹੋ ਗਈ ਹੈ ਅਤੇ ਇਸ ਨਾਲ ਲੱਖਾਂ ਅਮਰੀਕੀਆਂ ਦਾ ਜੀਵਨ ਪ੍ਰਭਾਵਿਤ ਹੋ ਗਿਆ ਹੈ।