ਲੈਸਟਰ ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਉਤਸਾਹ ਨਾਲ ਮਨਾਇਆ ਗਿਆ

ਲੈਸਟਰ (ਇੰਗਲੈਂਡ) (ਸੁਖਜਿੰਦਰ ਸਿੰਘ ਢੱਡੇ)- ਗੁਰੂਦੁਆਰਾ ਸ੍ਰੀ ਦਸਮੇਸ਼ ਸਾਹਿਬ ਲੈਸਟਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਵਤਾਰ ਪੂਰਬ ਬੜੀ ਸਰਧਾ ਤੇ ਉਤਸਾਹ ਨਾਲ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਇਸ ਮੌਕੇ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਜਾਏ ਗਏ ਧਾਰਮਿਕ ਦੀਵਾਨ ਵਿਚ ਹਜੂਰੀ ਰਾਗੀ ਜਥਾ ਗਿਆਨੀ ਸਿਕੰਦਰ ਸਿੰਘ, ਭਾਈ ਬਲਵਿੰਦਰ ਸਿੰਘ ਤੇ ਭਾਈ ਰਜਿੰਦਰ ਸਿੰਘ ਨੇ ਆਰਤੀ ਕੀਰਤਨ ਅਤੇ ਢਾਡੀ ਜੱਥਾ ਗਿਆਨੀ ਗੁਰਦਿਆਲ ਸਿੰਘ ਲੱਖ ਪੂਰੀਆ ਤੇ ਗਿਆਨੀ ਲਖਵਿੰਦਰ ਸਿੰਘ ਤੇ ਉਘੇ ਵਿਦਵਾਨ ਗਿਆਨੀ ਮੁਖਤਿਆਰ ਸਿੰਘ ਜੀ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਅਤੇ ਸੰਗੀਤ ਆਚਾਰਿਆ ਗਿਆਨੀ ਬਲਵੰਤ ਸਿੰਘ ਲਿਤਰਾ ਵਾਲਿਆ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਅਤੇ ਗੁਰੂ ਸੰਦੇਸ਼ ਸਰਵਣ ਕਰਕੇ ਨਿਹਾਲ ਕੀਤਾ। ਸਟੇਜ ਸੰਚਾਲਨ ਕਰਦਿਆਂ, ਸ. ਜਸਪਾਲ ਸਿੰਘ ਢਿੱਲੋ ਅਤੇ ਸਿੱਖ ਵਿਦਵਾਨ ਗਿਆਨੀ ਰਣਧੀਰ ਸਿੰਘ ਸੰਭਲ, ਨੇ ਮੁੱਖ ਪ੍ਰਬੰਧਕ ਜਰਨੇਲ ਸਿੰਘ ਰਾਣਾ ਤੇ ਸਮੂਹ ਸੰਗਤਾ ਨੂੰ ਵਧਾਈ ਦਿੰਦਿਆਂ ਧੰਨਵਾਦ ਕੀਤਾ। ਇਸ ਮੌਕੇ ਗੁਰੂ ਘਰ ਦੇ ਹੈਡ ਗ੍ਰੰਥੀ ਗਿਆਨੀ ਸੁਖਚੈਨ ਸਿੰਘ ਨੇ ਕਿਹਾ ਅੱਜ ਦੇ ਸਮੇਂ, ਗੁਰੂ ਸਾਹਿਬ ਜੀ ਵੱਲੋਂ ਦਿੱਤੇ ਉਪਦੇਸ਼ ਨੂੰ ਸੰਗਤਾ ਤਾਈ ਅਪਣਾਉਣ ਦੀ ਅਤੀ ਲੋੜ ਹੈ ਅਤੇ ਵਿਸ਼ਵ ਭਰ ਵਿੱਚ ਸਤ ਗੁਰੂ ਜੀ ਦੇ ਉਦੇਸ਼ ਨੂੰ ਘਰ ਘਰ ਪ੍ਰਚਾਰਨਾ ਬਹੁਤ ਜਰੂਰੀ ਹੈ ਅਤੇ ਗੁਰੂ ਜੀ ਦੇ ਉਪਦੇਸ਼ ਨੂੰ ਧਾਰਨ ਕਰਕੇ ਹੀ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।