ਯੂਬਾ ਸਿਟੀ (ਕੈਲੇਫੋਰਨੀਆ) ਸਿੱਖ ਕੌਮ ਨੇ ਖੂਨਦਾਨ ਕਰਕੇ ਰਿਕਾਰਡ ਸਥਾਪਤ ਕੀਤਾ

ਯੂਬਾ ਸਿਟੀ (ਕੈਲੇਫੋਰਨੀਆ):- ਨਵੰਬਰ 1984 ਵਿੱਚ ਹਿੰਦੋਸਤਾਨ ਭਰ ਵਿੱਚ ਜਨੂੰਨੀ ਲੋਕਾਂ ਵੱਲੋਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ।ਸਿੱਖਾਂ ਦੀ ਕੀਤੀ ਨਸਲਕੁਸ਼ੀ ਨੂੰ ਦੁਨੀਆਂ ਭਰ ਵਿੱਚ ਉਜਾਗਰ ਕਰਨ ਲਈ ਸਿੱਖ ਕੌਮ ਵਲੋਂ ਪਿਛਲੇ ਤਿੰਨ ਦਹਾਕਿਆ ਤੋਂ &lsquoਬਲੱਡ ਡੋਨੇਸ਼ਨ ਵੱਲੋਂ ਸਿੱਖ ਨੇਸ਼ਨ&rsquo ਮੁਹਿੰਮ ਅਰੰਭ ਕੀਤੀ ਗਈ ਹੈ। ਬੇਸ਼ਕ 1999 ਤੋਂ ਸਰੀ(ਬੀਸੀ) ਕੈਨੇਡਾ ਤੋਂ ਸ਼ੁਰੂ ਹੋਈ ਇਹ ਮੁਹਿੰਮ ਹੁਣ ਕੈਨੇਡਾਂ ਭਰ ਹੀ ਨਹੀਂ ਪੂਰੀ ਦੁਨੀਆ ਵਿੱਚ ਫੈਲ ਚੁੱਕੀ ਹੈ। ਪਿਛਲੇ ਦਿਨੀ 2 ਨਵੰਬਰ ਨੂੰ ਯੂਬਾ ਸਿਟੀ (ਕੈਲੁਫੋਰਨੀਆ) ਵਿਖੇ  ਸਿੱਖ ਕੌਮ ਨੇ ਨਾਰਥ ਅਮਰੀਕਾ ਵਿੱਚ ਰਿਕਾਰਡ ਸਥਾਪਤ ਕਤਿਾ ਹੈ।ਪਿਛਲੇ ਸਾਲ ਨਸਲਕੁਸ਼ੀ ਨੂੰ ਯਾਦ ਕਰਦੇ ਹੋਏ ਯੂਬਾ ਸਿਟੀ ਵਿਖੇ 125 ਸਿੱਖਾਂ ਵੱਲੋਂ ਖੁਨਦਾਨ ਕੀਤਾ ਗਿਆ ਸੀ ਪਰ ਇਸ ਸਾਲ 2025 ਵਿੱਚ ਨਾਰਥ ੳਮਰੀਕਾ ਵਿੱਚ ਰਿਕਾਰਡ ਸਥਾਪਤ ਕਰ ਦਿੱਤਾ ਹੈ ਕੇਵਲ 6 ਘੰਟੇ ਦੇ ਸਮੇਂ ਵਿੱਚ 174 ਸਿੱਖ ਵੀਰ ਭੈਣਾ ਨੇ ਖੁਨ ਦਾਨ ਕਰਕੇ ਨਵਾਂ ਰਿਕਾਰਡ ਸਥਾਪਤ ਕੀਤਾ ਹੈ।ਅਮਰੀਕਾ ਵਿੱਚ ਖੂਨਦਾਨ ਲੈਣ ਵਾਲੀ ਸੰਸਥਾ ਵੈਟਾ ਲੈਂਟ ਵੱਲੋਂ ਕਿਹਾ ਗਿਆ ਕਿ ਇੰਨੇ ਘੱਟ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਖੁਨਦਾਨ ਦੇਣਾ ਇਹ ਇੱਕ ਰਿਕਾਰਡ  ਹੈ।ਵਰਨਣਯੋਗ ਹੈ 200 ਤੋਂ ਵੱਧ ਲੋਕ ਰਜਿਸਟਰਡ ਹੋਏ ਪਰ ਅਤੇ ਅਜੇ ਵੀ ਲਾਈਨਾ ਵਿੱਚ ਸਨ ਪਰ ਖੂਨਦਾਨ ਲੈਣ ਵਾਲੇ ਸਟਾਫ ਨੇ ਸਮਾਂ ਤੇ ਨਰਸਾਂ ਦੀ ਥਕਾਵਟ ਦੇਖ ਕੇ ਬੇਬੱਸੀ ਜਾਹਰ ਕੀਤੀ ਕਿ ਹੋਰ ਖੂਨਦਾਨ ਨਾ ਲੈਣਾ ਸਾਡੀ ਮਜ਼ਬੂਰੀ ਹੈ।ਪਰ ਉਨਾ ਦੀ ਮੁਖੀ ਲੂਸੀ ਲਿਲਾਰਡ ਨੇ ਵਾਅਦਾ ਕੀਤਾ ਕਿ ਅਗਲੇ ਸਾਲ ਅਸੀਂ ਪੰਜ ਬੱਸਾ ਦਾ ਪ੍ਰਬੰਧ ਕਰਾਂਗੇ। ਇਥੇ ਇਹ ਵੀ ਦੱਸਣ ਯੋਗ ਹੈ ਕਿ 1984 ਵਿੱਚ ਭਾਰਤ ਦੇ ਅਖੌਤੀ ਲੋਕਤੰਤਰ ਦੀਆਂ ਗਲੀਆਂ ਵਿੱਚ ਚਿੱਟੇ ਦਿਨ 30,000 ਤੋਂ ਵੱਧ ਸਿੱਖਾਂ ਦੇ ਭਿਆਨਕ ਕਤਲੇਆਮ ਲਈ ਜਿੰਮੇਵਾਰ ਤਾਕਤਾਂ ਨੂੰ ਬੇਨਕਾਬ ਕਰਨ ਲਈ ਦੁਨੀਆਂ ਭਰ ਵਿੱਚ ਵਸਦੀ ਸਿੱਖ ਕੌਮ ਵਲੋਂ ਉੱਠਾਈ ਇਹ ਅਵਾਜ਼ ਗੁਰੂ ਨਾਨਕ ਪਾਤਸ਼ਾਹ ਵੱਲੋਂ ਐਮਨਾਬਾਦ ਦੀ ਧਰਤੀ ਉੱਪਰ ਦਿੱਤੇ ਸੁਨੇਹੇ &lsquoਤੇ ਪਹਿਰਾ ਦੇ ਰਹੀ ਹੈ।ਦੁਨੀਆਂ ਭਰ ਵਿੱਚ ਵੱਸਦੀ ਸਿੱਖ ਕੌਮ ਦਾ ਇਹ ਅਟੱਲ ਵਿਸ਼ਵਾਸ਼ ਅਤੇ ਭਰੋਸਾ ਹੈ ਕਿ ਲੋਕਾਂ ਦੀ ਤਾਕਤ ਤੋਂ ਵੱਡੀ ਕੋਈ ਤਾਕਤ ਨਹੀਂ ਅਤੇ ਜ਼ਾਬਰ ਭਾਵੇਂ ਕਿੰਨਾਂ ਵੀ ਤਾਕਤਵਾਰ ਅਤੇ ਮਕਾਰ ਕਿਉਂ ਨਾ ਹੋਵੇ ਉਹ ਸੱਚ ਨੂੰ ਖਤਮ ਨਹੀਂ ਕਰ ਸਕਦਾ।