ਕੈਨੇਡਾ: ਨਵੰਬਰ 84 ਸਿੱਖ ਨਸਲਕੁਸ਼ੀ ਦੇ ਰੋਸ ਵਜੋਂ 7 ਦਿਨਾਂ ਤੋਂ ਝੁਕੇ ਨੇ ਬਰੈਂਪਟਨ ਸਿਟੀ ਕੌਂਸਲ ਦੇ ਝੰਡੇ

ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀ ਸਿਟੀ ਕੌਂਸਲ (ਮਿਉਂਸਪੈਲਿਟੀ) ਵਲੋਂ ਨਵੰਬਰ 1984 &rsquoਚ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਸ਼ਹਿਰਾਂ &rsquoਚ ਸਿੱਖ ਨਸਲਕੁਸ਼ੀ ਦੇ ਰੋਸ ਵਜੋਂ ਹਰ ਸਾਲ ਇਹ ਹਫਤਾ ਸਿੱਖ ਨਸਲਕੁਸ਼ੀ ਦੇ ਨਾਂਅ ਹੇਠ ਮਨਾਏ ਜਾਣ ਦਾ ਮਤਾ ਪਾਸ ਕੀਤਾ ਗਿਆ ਸੀ। ਇਸ ਦੌਰਾਨ ਸਿਟੀ ਕੌਂਸਲ ਨਾਲ ਸਬੰਧਤ ਇਮਾਰਤਾਂ &rsquoਤੇ ਲੱਗੇ ਝੰਡੇ ਅੱਧੇ ਝੁਕੇ ਰਹਿਣਗੇ।
ਜਾਣਕਾਰੀ ਅਨੁਸਾਰ 1 ਨਵੰਬਰ ਤੋਂ ਕੌਂਸਲ ਇਮਾਰਤਾਂ &rsquoਤੇ ਲੱਗੇ ਝੰਡੇ ਅੱਜ ਸਤਵੇਂ ਦਿਨ ਵੀ ਝੁਕੇ ਹੋਏ ਸਨ। ਬੇਸ਼ੱਕ ਭਾਰਤ ਵਿੱਚ ਇਨ੍ਹਾਂ ਮਾੜੇ ਦਿਨਾਂ ਨੂੰ ਦੰਗੇ ਕਿਹਾ ਜਾਂਦਾ ਹੈ, ਪਰ ਸਿਟੀ ਕੌਂਸਲ ਵਲੋਂ ਇਸ ਵਾਸਤੇ ਸ਼ਬਦ ਸਿੱਖ ਨਸਲਕੁਸ਼ੀ ਵਰਤਿਆ ਗਿਆ ਹੈ। ਕੈਨੇਡਾ ਦੀਆਂ ਕੁਝ ਹੋਰ ਸਿਟੀ ਕੌਂਸਲਾਂ ਵਲੋਂ ਵੀ ਅਜਿਹੇ ਮਤੇ ਪਾਸ ਕੀਤੇ ਗਏ ਹਨ।