ਰਾਜਵੀਰ ਜਵੰਦਾ ਦੇ ਚਾਹੁਣ ਵਾਲਿਆਂ ਲਈ ਖੁਸ਼ਖਬਰੀ, ‘ਯਮਲਾ’ ਫਿਲਮ ਦੀ ਤਰੀਕ ਦੀ ਹੋਇਆ ਐਲਾਨ

ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਹੈ, ਜੋਕਿ ਬਹੁਤ ਦੇਰ ਤੋਂ ਮਰਹੂਮ ਗਾਇਕ ਦ ਫਿਲਮ ਨੂੰ ਉਡੀਕ ਰਹੇ ਸਨ। ਦੱਸ ਦੇਈਏ ਕਿ ਰਾਜਵੀਰ ਜਵੰਦਾ ਦੇ ਅਭਿਨੈ ਵਾਲੀ &lsquoਯਮਲਾ&rsquo ਫਿਲਮ ਦੀ ਰਿਲੀਜ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਫਿਲਮ 28 ਨਵੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ ਹੋਣ ਜਾ ਰਹੀ ਹੈ, ਜਿਸ ਵਿਚ ਰਾਜਵੀਰ ਜਵੰਦਾ ਦੀ ਝਲਕ ਨਜਰ ਆਏਗੀ।

ਰਾਜਵੀਰ ਨੂੰ ਚਾਹੁਣ ਵਾਲੇ ਇਸ ਫਿਲਮ ਦੀ ਰਿਲੀਜ ਦੀ ਮੰਗ ਕਰ ਰਹੇ ਸਨ। ਹੁਣ ਫਿਲਮ ਕੰਪਨੀ ਨੇ ਇਸ ਨੂੰ ਲੈ ਕੇ ਇੱਕ ਪੋਸਟਰ ਜਾਰੀ ਕੀਤਾ ਹੈ, ਜਿਸ ਵਿਚ ਰਾਜਵੀਰ ਜਵੰਦਾ ਦੀ ਤਸਵੀਰ ਲੱਗੀ ਹੋਈ ਹੈ ਤੇ ਨਾਲ ਹੀ ਫਿਲਮ ਦੀ ਰਿਲੀਜ ਡੇਟ 28 ਨਵੰਬਰ ਵੀ ਲਿਖੀ ਹੋਈ ਹੈ। ਜਾਣਕਾਰੀ ਮੁਤਾਬਕ ਫਿਲਮ &lsquoਯਮਲਾ&rsquo ਦੀ ਸ਼ੂਟਿੰਗ 2019 ਵਿੱਚ ਸ਼ੁਰੂ ਹੋਈ ਸੀ। ਰਾਕੇਸ਼ ਮਹਿਤਾ ਵੱਲੋਂ ਨਿਰਦੇਸ਼ਿਤ, ਇਸ ਫਿਲਮ ਵਿੱਚ ਰਾਜਵੀਰ ਜਵੰਦਾ, ਸਾਨਵੀ ਧੀਮਾਨ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਰਘਵੀਰ ਬੋਲੀ ਅਤੇ ਨਵਨੀਤ ਕੌਰ ਢਿੱਲੋਂ ਨੇ ਅਭਿਨੈ ਕੀਤਾ ਹੈ। ਫਿਲਮ ਦਾ ਨਿਰਮਾਣ ਬੇਲੀ ਸਿੰਘ ਕੱਕੜ ਵੱਲੋਂ ਕੀਤਾ ਗਿਆ ਸੀ। ਸ਼ੂਟਿੰਗ ਅੰਮ੍ਰਿਤਸਰ ਸਮੇਤ ਵੱਖ-ਵੱਖ ਥਾਵਾਂ &lsquoਤੇ ਹੋਈ, ਪਰ ਰਿਲੀਜ਼ ਮਿਤੀ ਦਾ ਐਲਾਨ ਨਹੀਂ ਕੀਤਾ ਗਿਆ ਸੀ।