ਭਾਰਤੀ ਰਾਜਦੁਤਾਂ ਦਾ ਕੈਨੇਡਾ ਦੇ ਓਟਵਾ, ਵੈਨਕੂਵਰ, ਸਰੀ ਅਤੇ ਹੋਰ ਥਾਵਾਂ 'ਤੇ ਕੈਨੇਡੀਅਨ ਸਿੱਖਾਂ ਵੱਲੋਂ ਭਾਰੀ ਵਿਰੋਧ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਭਾਰਤੀ ਰਾਜਦੁਤ ਵਲੋਂ ਕੈਨੇਡਾ ਦੇ ਵੈਨਕੂਵਰ ਅਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾਕੇ ਲਾਇਫ਼ ਸਰਟੀਫਿਕੇਟ ਵੰਡੇ ਜਾ ਰਹੇ ਹਨ, ਇਸ ਦਾ ਪਤਾ ਲਗਦੇ ਹੀ ਜਿੱਥੇ-ਜਿੱਥੇ ਵੀ ਭਾਰਤੀ ਕੌਂਸਲੇਟ ਆਏ ਹਨ ਓਸ ਹਰ ਥਾਂ ਤੇ ਖਾਲਿਸਤਾਨੀ ਜਥੇਬੰਦੀਆਂ ਵਲੋਂ ਟੀਮ ਨਿੱਝਰ ਦੇ ਸਹਿਯੋਗ ਨਾਲ ਭਾਵੇਂ ਉਹ ਰੋਸ ਸਟ੍ਰੀਟ ਗੁਰੂ ਘਰ ਵੈਨਕੂਵਰ ਹੋਵੇ, ਰਿਵਰਸਾਈਡ ਬੈਂਕੁਏਟ ਹਾਲ, ਜਾਂ ਫਿਰ ਐਬਟਸਫੋਰਡ ਦਾ ਖਾਲਸਾ ਦੀਵਾਨ ਸੋਸਾਇਟੀ ਗੁਰਦੁਆਰਾ ਸਾਹਿਬ ਹੋਵੇ, ਮੂਹਰੇ ਭਾਰੀ ਧਰਨੇ-ਰੋਸ ਪ੍ਰਦਰਸ਼ਨ ਕਰਦਿਆਂ ਭਾਰਤੀ ਰਾਜਦੁਤਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ । ਇਸਦੇ ਨਾਲ ਹੀ ਜੀ 7 ਦੇ ਕੈਨੇਡਾ ਸੰਮੇਲਣ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਦੇ ਖਿਲਾਫ ਵੀਂ ਜੰਮ ਕੇ ਵਿਰੋਧ ਅਤੇ ਨਾਅਰੇ ਬਾਜੀ ਕੀਤੀ ਗਈ ਅਤੇ ਓਸਦੇ ਪੁਤਲੇ ਨੂੰ ਗੱਡੀ ਦੇ ਪਿੱਛੇ ਪਾ ਕੇ ਘੜੀਸੇ ਜਾਣ ਉਪਰੰਤ ਭਾਰਤੀ ਝੰਡੇ ਦੀ ਬੇਹੂਰਮਤੀ ਕੀਤੀ ਗਈ । ਜਿਕਰਯੋਗ ਹੈ ਕਿ ਕਈ ਥਾਵਾਂ ਤੇ ਰੋਸ ਪ੍ਰਦਰਸ਼ਨ ਰੋਕਣ ਲਈ ਪੁਲਿਸ ਦੀ ਵਰਤੋਂ ਵੀ ਕੀਤੀ ਗਈ ਪਰ ਇਸ ਦੇ ਬਾਵਜੂਦ ਵੀ ਰੋਸ ਪ੍ਰਦਰਸ਼ਨ ਦੇ ਵਿੱਚ ਸੰਗਤ ਵੱਡੀ ਗਿਣਤੀ ਵਿੱਚ ਇੱਕਠੀ ਹੋਈ, ਨਾਲ ਨਾਲ ਦੱਸਣਯੋਗ ਹੈ ਕਿ ਮੌਸਮ ਦੀ ਖ਼ਰਾਬੀ ਦੇ ਬਾਵਜੂਦ ਸੰਗਤ ਦੀ ਗਿਣਤੀ ਧਰਨਿਆਂ ਵਿੱਚ ਬਰਕਰਾਰ ਰਹੀ ਅਤੇ ਭਾਰਤੀ ਰਾਜਦੂਤਾਂ ਅਤੇ ਦੂਤਾਵਾਸ ਦਾ ਵਿਰੋਧ ਵੱਡੇ ਪੱਧਰ ਤੇ ਹੋਇਆ ਸੀ । ਕੈਨੇਡਾ ਵਿਚ ਆਜ਼ਾਦੀਪਸੰਦ ਸਿੱਖਾਂ ਵਲੋਂ ਕੀਤੇ ਜਾਂਦੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਖ਼ਾਲਸਾ ਦੀਵਾਨ ਸੋਸਾਇਟੀ ਦੀ ਬੇਈਮਾਨ ਕਮੇਟੀਆਂ ਵੱਲੋਂ ਸਰਕਾਰੀ ਤੌਰ ਤੇ ਕੋਰਟ ਆਰਡਰ ਰਾਹੀਂ ਗੁਰਦੁਆਰੇ ਤੋਂ ਚਾਰੇ ਪਾਸੇ 100 ਮੀਟਰ ਦੀ ਦੂਰੀ ਤੇ ਬੈਰੀਅਰ ਬਣਾਏ ਗਏ ਤਾਂ ਜੋ ਪ੍ਰਦਰਸ਼ਨਕਾਰੀ ਭਾਈ ਨਿੱਝਰ ਟੀਮ ਦੇ ਮੈਂਬਰ ਅੰਦਰ ਨਾ ਆ ਸਕਣ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ ਅਤੇ ਮੈਂਬਰ ਭਾਈ ਨਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਭਾਰਤੀ ਕਰਿੰਦੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਾਤਿਲ ਹਨ, ਜਿੱਥੇ ਜਿੱਥੇ ਇਹ ਜਾਣਗੇ ਇਹਨਾਂ ਦਾ ਵਿਰੋਧ ਇਸੇ ਤਰਾਂ ਹੁੰਦਾ ਰਵੇਗਾ ਅਤੇ ਜੋ ਇਹਨਾਂ ਕਾਤਲਾਂ ਨੂੰ ਆਪਣੇ ਗੁਰੂ ਘਰ ਵਿੱਚ ਸੱਦਾ ਦੇ ਰਹੇ ਹਨ ਉਹ ਕੌਮ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਹਨ ।