ਇਟਲੀ ਦੇ ਲੰਬਾਦਰੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੈਰੋ(ਬਰੇਸ਼ੀਆ)ਦੇ ਭਾਈ ਬਲਕਾਰ ਸਿੰਘ ਘੋੜੇਸ਼ਾਹਵਾਨ ਨੂੰ ਸੰਗਤਾਂ ਨੇ ਸਰਬਸੰਤੀ ਨਾਲ ਥਾਪਿਆ ਮੁੱਖ ਸੇਵਾਦਾਰ

ਬਰੇਸ਼ੀਆ  (ਗੁਰਸ਼ਰਨ ਸਿੰਘ ਸੋਨੀ) ਧਾਰਮਿਕ ਅਸਥਾਨਾਂ ਦੀ ਸੇਵਾ ਦਾ ਕਾਰਜ ਗੁਰੂ ਸਾਹਿਬ ਵੱਲੋਂ ਆਪਣੇ ਸਿੱਖ ਨੂੰ ਬਖ਼ਸਿਆ ਉਹ ਰੁਤਬਾ ਹੈ ਜਿਹੜਾ ਕਿ ਉਸ ਦੇ ਕਰਮਾਂ ਦੀ ਸਦਕੇ ਹੀ ਮਿਲਦਾ ਹੈ ਤੇ ਇਸ ਸੇਵਾ ਦੀ ਬਦੌਲਤ ਸਿੱਖ ਆਪਣਾ ਲੋਕ ਸੁੱਖੀ ਤੇ ਪ੍ਰਲੋਕ ਸੁਹੇਲਾ ਕਰਦਿਆਂ ਹੋਰ ਸੰਗਤ ਲਈ ਵੀ ਸਿੱਖੀ ਦੀ ਮਿਸਾਲ ਬਣਦਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਇਟਲੀ ਵਿਖੇ ਅੱਜ ਸਰਬ ਸੰਮਤੀ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਮੁੱਖ ਸੇਵਾਦਾਰ ਭਾਈ ਬਲਕਾਰ ਸਿੰਘ ਘੋੜੇਸ਼ਾਹਵਾਨ ਨੇ ਕਰਦਿਆਂ ਕਿਹਾ ਕਿ ਜਿਹੜੀ ਸੇਵਾ ਉਨਾਂ ਨੂੰ ਅੱਜ ਸਿੱਖ ਸੰਗਤ ਨੇ ਦਿੱਤੀ ਹੈ ਉਹ ਇਸ ਸੇਵਾ ਨੂੰ ਤਨਦੇਹੀ ਨਾਲ ਨਿਭਾਉਂਦਿਆਂ ਸਿੱਖੀ ਦੇ ਚੜ੍ਹਦੀ ਕਲਾ ਦੇ ਕਾਰਜ ਕਰਨਗੇ। ਉਹਨਾਂ ਦੇ ਨਾਲ ਨਿਸ਼ਾਨ ਸਿੰਘ ਭਦਾਸ ਵਾਈਸ ਪ੍ਰਧਾਨ ਮਹਿੰਦਰ ਸਿੰਘ ਮਾਜਰਾ ਵਾਈਸ ਪ੍ਰਧਾਨ ਸੈਕਟਰੀ ਸ਼ਰਨਜੀਤ ਸਿੰਘ ਠਾਕਰੀ ਕੈਸ਼ੀਅਰ ਸਵਰਨ ਸਿੰਘ ਅਤੇ ਭਗਵਾਨ ਸਿੰਘ ਸੇਵਾਵਾ ਕਰਨ ਗਏ ਅਤੇ ਹੋਰ ਨਵੇਂ ਮੈਂਬਰ ਵੀ ਕਮੇਟੀ ਵਿੱਚ ਲਏ ਗਏ ਜਿਹਨਾਂ ਨੂੰ ਨੌਜਵਾਨ ਸਭਾ ਬਾਬਾ ਮੱਖਣ ਸ਼ਾਹ ਲੁਬਾਣਾ ਇਟਲੀ ਦੇ ਸੇਵਾਦਾਰਾਂ ਨੇ ਵਿਸੇ਼ਸ ਮੁਬਾਰਕਬਾਦ ਦਿੰਦਿਆਂ ਉਹਨਾਂ ਦੀ ਸਭਾ ਨਵੇ ਚੁਣੇ ਸੇਵਾਦਾਰਾਂ ਦੀ ਪਹਿਲੀ ਪ੍ਰਬੰਧਕ ਕਮੇਟੀ ਵਾਂਗੂ ਭਰਪੂਰ ਸਹਿਯੋਗ ਕਰੇਗੀ।ਜਿ਼ਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੈਰੋ ਦੀ ਪ੍ਰਬੰਧਕ ਕਮੇਟੀ ਪਿਛਲੇ ਕਰੀਬ 3 ਦਹਾਕਿਆਂ ਤੋਂ ਸੂਬੇ ਦੀ ਸਿੱਖ ਸੰਗਤ ਨੂੰ ਜਿੱਥੇ ਗੁਰੂ ਨਾਨਕ ਸਾਹਿਬ ਦੇ ਘਰ ਨਾਲ ,ਬਾਣੀ ਤੇ ਬਾਣੇ ਨਾਲ ਜੋੜਦੀ ਆ ਰਹੀ ਹੈ ਉੱਥੇ ਸਮਾਜ ਸੇਵੀ ਕਾਰਜਾਂ ਵਿੱਚ ਵੀ ਮੋਹਰੀ ਕਤਾਰ ਵਿੱਚ ਹੁੰਦੀ ਹੈ ।ਗੁਰਦੁਆਰਾ ਸਾਹਿਬ ਵੱਲੋ ਖਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਸਜਾਇਆ ਜਾਂਦਾ ਨਗਰ ਕੀਰਤਨ ਸੂਬੇ ਲੰਬਾਰਦੀਆਂ ਦਾ ਅਜਿਹਾ ਨਗਰ ਕੀਰਤਨ ਹੈ ਜਿਸ ਵਿੱਚ ਕਰੀਬ 40 ਤੋਂ 50 ਹਜ਼ਾਰ ਸਿੱਖ ਸੰਗਤਾਂ ਹਾਜ਼ਰੀ ਭਰਦੀਆਂ ਹਨ ।ਇਸ ਗੁਰਦੁਆਰਾ ਸਾਹਿਬ ਦੀ 25 ਲੱਖ ਤੋਂ ਉਪੱਰ ਲਾਗਤ ਨਾਲ ਬਣੀ ਆਲੀਸ਼ਾਨ ਤੇ ਨਿਰਾਲੀ ਇਮਾਰਤ ਦੇਖਣ ਯੋਗ ਜਿਸ ਨੂੰ ਨੇਪੜੇ ਚਾੜਨ ਵਿੱਚ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਪੰਡੋਰੀ ਤੇ ਸਮੂਹ ਸੇਵਾਦਾਰਾਂ ਦਾ ਵੱਡਮੁੱਲਾ ਯੋਗਦਾਨ ਹੈ ।