ਭਾਰਤ 'ਤੇ ਲੱਗੇ ਟੈਰਿਫ "ਬਹੁਤ ਜਲਦ ਘੱਟ" ਕੀਤੇ ਜਾਣਗੇ : ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ 'ਤੇ ਲੱਗੇ ਅਮਰੀਕੀ ਟੈਰਿਫ (US Tariffs) ਨੂੰ ਲੈ ਕੇ ਇੱਕ ਮਹੱਤਵਪੂਰਨ ਐਲਾਨ ਕੀਤਾ ਹੈ। ਉਨ੍ਹਾਂ ਨੇ ਮੰਨਿਆ ਕਿ ਭਾਰਤ 'ਤੇ ਲੱਗੇ ਟੈਰਿਫ "ਬਹੁਤ ਜ਼ਿਆਦਾ" ਹਨ, ਪਰ ਹੁਣ ਉਨ੍ਹਾਂ ਨੂੰ "ਜਲਦੀ ਹੀ ਘੱਟ" ਕਰ ਦਿੱਤਾ ਜਾਵੇਗਾ।

ਟੈਰਿਫ ਘਟਾਉਣ ਦਾ ਕਾਰਨ ਟਰੰਪ ਨੇ ਟੈਰਿਫ ਘਟਾਉਣ ਦੇ ਫੈਸਲੇ ਦਾ ਕਾਰਨ ਭਾਰਤ ਅਤੇ ਰੂਸ ਦੇ ਤੇਲ ਵਪਾਰ ਵਿੱਚ ਆਈ ਤਬਦੀਲੀ ਨੂੰ ਦੱਸਿਆ। ਪੁਰਾਣਾ ਕਾਰਨ: ਟਰੰਪ ਅਨੁਸਾਰ, ਟੈਰਿਫ ਇਸ ਲਈ ਜ਼ਿਆਦਾ ਸਨ ਕਿਉਂਕਿ ਭਾਰਤ ਪਹਿਲਾਂ ਰੂਸ ਤੋਂ ਤੇਲ ਖਰੀਦ ਰਿਹਾ ਸੀ।