ਭਾਈ ਬਲਕਾਰ ਸਿੰਘ ਘੋੜੇਸ਼ਾਹਵਾਨ ਨੂੰ ਗੁਰਦੁਆਰਾ ਸਿੰਘ ਸਭਾ ਫਲੇਰੋ (ਬਰੇਸ਼ੀਆ) ਦਾ ਨਵਾਂ ਮੁੱਖ ਸੇਵਾਦਾਰ ਥਾਪਿਆ

ਮਿਲਾਨ : ਜ਼ਿਲ੍ਹਾ ਬਰੇਸ਼ੀਆ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੇਰੋ (ਬਰੇਸ਼ੀਆ) ਜਿਸ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਬ ਸੰਮਤੀ ਨਾਲ ਹੋ ਗਈ ਹੈ, ਜਿਸ ਵਿਚ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਭਾਈ ਬਲਕਾਰ ਸਿੰਘ ਘੋੜੇਸ਼ਾਹਵਾਨ ਨੂੰ ਮੁੱਖ ਸੇਵਾਦਾਰ ਲਈ ਚੁਣ ਲਿਆ ਹੈ। ਨੌਜਵਾਨ ਸਿੰਘ ਸਭਾ ਫਲੇਰੋ ਦੇ ਭਾਈ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਸਰਬ ਸੰਮਤੀ ਦੇ ਨਾਲ ਨਵੀਂ ਕਮੇਟੀ ਚੁਣ ਲਈ ਗਈ ਹੈ। ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਨਵੇਂ ਮੁੱਖ ਸੇਵਾਦਾਰ ਭਾਈ ਬਲਕਾਰ ਸਿੰਘ ਘੋੜੇਸ਼ਾਹਵਾਨ ਨੂੰ ਥਾਪਿਆ ਗਿਆ ਹੈ। ਜਦਕਿ ਸ. ਮਹਿੰਦਰ ਸਿੰਘ ਮਾਜਰਾ ਅਤੇ ਸ. ਨਿਸ਼ਾਨ ਸਿੰਘ ਵਾਈਸ ਪ੍ਰਧਾਨ ਵੱਜੋਂ ਸੇਵਾਵਾਂ ਨਿਭਾਉਣਗੇ। ਪਹਿਲਾਂ ਦੀ ਤਰਾਂ ਸਟੇਜ ਸੈਕਟਰੀ ਸ਼ਰਨਜੀਤ ਸਿੰਘ ਠਾਕਰੀ, ਖਜਾਨਚੀ ਵੱਜੋਂ ਸਵਰਨ ਸਿੰਘ ਅਤੇ ਭਗਵਾਨ ਸਿੰਘ ਸੇਵਾਵਾ ਕਰਨਗੇ।ਇਸ ਤੋਂ ਇਲਾਵਾ ਚਾਰ ਨਵੇਂ ਮੈਂਬਰ ਅਮਰੀਕ ਸਿੰਘ, ਦਿਲਬਾਗ ਸਿੰਘ, ਸ. ਸਰਬਜੀਤ ਸਿੰਘ ਕਮਲ ਅਤੇ ਵਿਕਰਮਜੀਤ ਸਿੰਘ ਵੀ ਕਮੇਟੀ ਵਿੱਚ ਲਏ ਗਏ ਹਨ। ਲੰਗਰਾਂ ਦੀ ਸੇਵਾ ਲਈ ਸ. ਕੁਲਵੰਤ ਸਿੰਘ ਬੱਸੀ, ਜਸਵਿੰਦਰ ਸਿੰਘ, ਬਲਕਾਰ ਸਿੰਘ ਨੂੰ ਜਿੰਮੇਵਾਰੀ ਦਿੱਤੀ ਗਈ ਹੈ।