ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਸਟੇਟ ਪੱਧਰ ਦੇ ਸਲਾਨਾ ਮੁਕਾਬਲੇ ਪਿੰਡ ਕੁਲਾਰ ਵਿਖੇ ਆਯੋਜਿਤ

 ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਹਰ ਸਾਲ ਦੀ ਤਰ੍ਹਾਂ ਸਟੇਟ ਪੱਧਰ ਸਲਾਨਾ ਮੁਕਾਬਲੇ ਪਿੰਡ ਕੁਲਾਰ ਵਿਖੇ ਮਿਤੀ 9 ਨਵੰਬਰ 2025 ਨੂੰ ਕਰਵਾਏ ਗਏI ਇਹਨਾਂ ਮੁਕਾਬਲਿਆਂ ਵਿੱਚ ਵੱਖ ਵੱਖ ਪ੍ਰਚਾਰ ਕੇਂਦਰਾਂ ਤੋਂ ਲਗਭਗ 400 ਵਿਦਿਆਰਥੀਆਂ ਨੇ ਭਾਗ ਲਿਆ ਲਈ ਇਹ ਮੁਕਾਬਲੇ ਪਹਿਲਾਂ ਖੇਤਰ ਪੱਧਰ ਦੇ ਉੱਤੇ ਤਿੰਨ ਭਾਗਾਂ ਦੇ ਵਿੱਚ ਕਰਵਾਏ ਗਏ ਸਨ lਦੁਆਬਾ ਪੱਧਰ ਦੇ ਖੇਤਰ ਮੁਕਾਬਲੇ ਨਵਾਂ ਸ਼ਹਿਰ ਵਿਖੇ ਕਰਵਾਏ ਗਏ ਸਨ ਮਾਲਵਾ ਪੱਧਰ ਦੇ ਖੇਤਰ ਮੁਕਾਬਲੇ ਲੁਧਿਆਣਾ ਵਿਖੇ ਕਰਵਾਏ ਗਏ ਸਨ ਅਤੇ ਮਾਝਾ ਪੱਧਰ ਦੇ ਖੇਤਰ ਮੁਕਾਬਲੇ ਪਿੰਡ ਪਰਿੰਗੜੀ ਵਿਖੇ ਕਰਵਾਏ ਗਏ ਸਨl ਖੇਤਰ ਪੱਧਰ ਤੋਂ ਚੁਣੇ ਹੋਏ ਵਿਦਿਆਰਥੀਆਂ ਨੂੰ ਸਟੇਟ ਪੱਧਰ ਦੇ ਉੱਤੇ ਮੁਕਾਬਲੇ ਕਰਨ ਦੇ ਲਈ ਯੋਗ ਮੰਨਿਆ ਗਿਆ ਸੀ l ਨੌ ਨਵੰਬਰ 2025ਨੂੰ ਪਿੰਡ ਕੁਲਾਰ ਵਿਖੇ ਸਟੇਟ ਪੱਧਰ ਦੇ ਮੁਕਾਬਲੇ ਕਰਵਾਏ ਗਏ ਇਹਨਾਂ ਮੁਕਾਬਲਿਆਂ ਵਿੱਚ ਗੁਰਮਤ ਮੁਕਾਬਲੇ ਕਥਾ ਵਿਚਾਰ ,ਕਵਿਤਾ ,ਭਾਸ਼ਣ ,ਕਵੀਸ਼ਰੀ ,ਗੁਰਬਾਣੀ ਕੰਠ ,ਚਿੱਤਰਕਲਾ ਅਤੇ ਦਸਤਾਰ ਮੁਕਾਬਲੇ ਕਰਾਏ ਗਏ ਸਨ ਅਤੇ ਨਾਲ ਹੀ ਸਾਬਤ ਸੂਰਤ ਸਿੱਖ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਦੇ ਲਈ ਨਰੋਈ ਸਿਹਤ ਕਰਵਾਏ ਗਏ lਜਿਨਾਂ ਵਿੱਚ ਰੱਸਾ ਕਸ਼ੀ , ਗੋਲਾ ਸੁੱਟਣਾ , ਲੰਬੀ ਛਾਲ , ਰੱਸੀ ਟੱਪਣਾ ਅਤੇ ਇੱਟਾਂ ਤੇ ਤੁਰਨਾ ਮੁਕਾਬਲੇ ਸ਼ਾਮਿਲ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤ ਪ੍ਰਚਾਰ ਕੇਂਦਰ ਨਵਾਂ ਸ਼ਹਿਰ ਦੇ ਲਗਭਗ 50 ਵਿਦਿਆਰਥੀ ਸਟੇਟ ਪੱਧਰ ਦੇ ਮੁਕਾਬਲਿਆਂ ਲਈ ਚੁਣੇ ਗਏ ਸਨ l ਸਟੇਟ ਪੱਧਰ ਦੇ ਉੱਤੇ ਇਹਨਾਂ ਗੁਰਮਤ ਅਤੇ ਨਰੋਈ ਸਿਹਤ ਮੁਕਾਬਲਿਆਂ ਵਿੱਚ ਭਾਗ ਲੈਂਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤ ਪ੍ਰਚਾਰ ਕੇਂਦਰ ਵੱਲੋਂ ਸਮੁੱਚੇ ਪੰਜਾਬ ਦੇ ਮੁਕਾਬਲਿਆਂ ਵਿੱਚੋਂ ਦੂਜਾ ਸਥਾਨ ਹਾਸਿਲ ਕੀਤਾ ਗਿਆ ਇਸ ਸਮੇਂ ਕੇਂਦਰ ਪਰਬੰਧਕ ਸਰਦਾਰ ਜਰਨੈਲ ਸਿੰਘ ਨਵਾਂ ਸ਼ਹਿਰ, ਭਾਈ ਗੁਰਮੀਤ ਸਿੰਘ,ਭਾਈ ਗੁਰਨੇਕ ਸਿੰਘ,ਭਾਈ ਹਰਮੀਤ ਸਿੰਘ,ਭਾਈ ਜੋਗਾ ਸਿੰਘ ਜੀ ਐਸਡੀਓ ਸੱਜਣਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਦਾਂ ਦੇ ਮੁਕਾਬਲੇ ਬੱਚਿਆਂ ਨੂੰ ਗੁਰਮਤ ਪ੍ਰਤੀ ਉਤਸਾਹਿਤ ਕਰਦੇ ਹਨ ਤੇ ਸਮੇਂ ਦੀ ਲੋੜ ਮੁਤਾਬਕ ਇਹਨਾਂ ਮੁਕਾਬਲਿਆਂ ਵਿੱਚ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ ਪ੍ਰਤੀਯੋਗੀ ਬਣਾਉਣਾ ਚਾਹੀਦਾ ਹੈ ਤਾਂ ਜੋ ਬੱਚੇ ਵਿਰਸੇ ਦੇ ਨਾਲ ਜੁੜ ਸਕਣ ਗੁਰਬਾਣੀ ਸਿਧਾਂਤ ਨੂੰ ਸਮਝ ਸਕਣ,ਗੁਰ ਇਤਿਹਾਸ ਨੂੰ ਸਮਝ ਸਕਣ ਅਤੇ ਵਿਰਸੇ ਦੇ ਨਾਲ ਜੁੜ ਸਕਣ l ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰਕ ਕੇਂਦਰ ਦੇ ਪ੍ਰਚਾਰਕ ਭਾਈ ਸਿਮਰਪ੍ਰੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਮਾਨਸਿਕ ਮਜਬੂਤੀ ਅਤੇ ਸਰੀਰਕ ਤੰਦਰੁਸਤੀ ਲਈ ਅਜਿਹੇ ਉਪਰਾਲੇ ਬਹੁਤ ਜ਼ਰੂਰੀ ਹਨ