ਅਮਰੀਕਾ ਦੀ ਨੌਜਵਾਨ ਪੀੜ੍ਹੀ ਦਾ ਆਪਣੇ ਦੇਸ਼ ਤੋਂ ਮੋਹ ਹੋਇਆ ਭੰਗ!
_12Nov25064505AM.jpg)
ਵਾਸ਼ਿੰਗਟਨ- ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ &lsquoਚ ਨੌਜਵਾਨ ਪੀੜ੍ਹੀ ਦਾ ਆਪਣੇ ਦੇਸ਼ ਤੋਂ ਮੋਹ ਭੰਗ ਹੋ ਰਿਹਾ ਹੈ। ਅਮਰੀਕੀ ਮਨੋਵਿਗਿਆਨਕ ਐਸੋਸੀਏਸ਼ਨ ਵੱਲੋਂ ਕੀਤੇ ਗਏ ਇੱਕ ਨਵੇਂ ਸਰਵੇਖਣ ਅਨੁਸਾਰ, 18 ਤੋਂ 34 ਸਾਲ ਦੀ ਉਮਰ ਵਰਗ ਦੇ ਲਗਭਗ 63 ਫੀਸਦੀ ਨੌਜਵਾਨ ਹੁਣ ਅਮਰੀਕਾ ਛੱਡਣ ਬਾਰੇ ਵਿਚਾਰ ਕਰ ਰਹੇ ਹਨ।
ਇਸ ਅੰਕੜੇ ਨੇ ਮਾਹਰਾਂ ਦੀ ਚਿੰਤਾ ਵਧਾ ਦਿੱਤੀ ਹੈ, ਕਿਉਂਕਿ ਪਿਛਲੇ ਸਾਲ ਇਹ ਅੰਕੜਾ ਸਿਰਫ 41 ਫੀਸਦੀ ਸੀ। ਇਸ ਵੱਡੇ ਵਾਧੇ ਪਿੱਛੇ ਮੁੱਖ ਕਾਰਨਾਂ ਵਿਚ ਵਿੱਤੀ ਸੰਕਟ, ਰਾਜਨੀਤਿਕ ਅਸਥਿਰਤਾ, ਵਧਦੀ ਮਹਿੰਗਾਈ ਤੇ ਜਲਵਾਯੂ ਸੰਕਟ ਸ਼ਾਮਲ ਹਨ।
ਰਿਪੋਰਟਾਂ ਅਨੁਸਾਰ, ਕੋਵਿਡ-19 ਮਹਾਮਾਰੀ ਤੋਂ ਬਾਅਦ ਆਰਥਿਕ ਚੁਣੌਤੀਆਂ ਤੇ ਬੇਰੁਜ਼ਗਾਰੀ &lsquoਚ ਵਾਧੇ ਨੇ ਸਥਿਤੀ ਨੂੰ ਹੋਰ ਵੀ ਵਿਗਾੜ ਦਿੱਤਾ ਹੈ। ਇਸ ਦੇ ਨਾਲ ਹੀ ਕੰਮ ਦਾ ਜ਼ਿਆਦਾ ਤਣਾਅ (ਵਰਕ ਸਟਰੈੱਸ) ਵੀ ਇੱਕ ਵੱਡੀ ਵਜ੍ਹਾ ਹੈ। ਸਰਵੇਖਣ &lsquoਚ ਸ਼ਾਮਲ ਦਸਾਂ &lsquoਚੋਂ ਨੌਂ ਅਮਰੀਕੀ ਕਰਮਚਾਰੀਆਂ ਨੇ ਦੱਸਿਆ ਕਿ ਉਹ ਕੰਮ ਦੇ ਬੋਝ ਅਤੇ ਵਧਦੀਆਂ ਜ਼ਿੰਮੇਵਾਰੀਆਂ ਕਾਰਨ ਮਾਨਸਿਕ ਤੌਰ &lsquoਤੇ ਥੱਕ ਚੁੱਕੇ ਹਨ।ਨੌਜਵਾਨਾਂ ਦੀ ਚਿੰਤਾ ਦੇ 5 ਮੁੱਖ ਕਾਰਨ ਸਾਹਮਣੇ ਆਏ ਹਨ, ਜੋ ਉਨ੍ਹਾਂ ਨੂੰ ਦੇਸ਼ ਛੱਡਣ ਲਈ ਪ੍ਰੇਰਿਤ ਕਰ ਰਹੇ ਹਨ, ਜਿਵੇਂ ਕਿ ਸਿਹਤ ਬੀਮਾ ਤੇ ਸਿਹਤ ਖਰਚਿਆਂ &lsquoਚ ਭਾਰੀ ਵਾਧਾ, ਮਹਿੰਗਾਈ ਦਰ ਤੇ ਊਰਜਾ ਖਰਚਿਆਂ &lsquoਚ ਤੇਜ਼ੀ, ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ &lsquoਚ ਵਾਧਾ, ਵੱਡੇ ਪੱਧਰ &lsquoਤੇ ਸਮੂਹਿਕ ਛਾਂਟੀ ਤੇ ਨੌਕਰੀ ਦੀ ਅਨਿਸ਼ਚਿਤਤਾ ਅਤੇ ਸਰਕਾਰੀ ਫੈਸਲਿਆਂ ਦੀ ਅਨਿਸ਼ਚਿਤਤਾ ਤੇ ਸ਼ਟਡਾਊਨ ਵਰਗੀਆਂ ਘਟਨਾਵਾਂ, ਜਿਨ੍ਹਾਂ ਨੇ ਨੌਜਵਾਨਾਂ ਨੂੰ ਅਸੁਰੱਖਿਅਤ ਮਹਿਸੂਸ ਕਰਵਾਇਆ ਹੈ।
ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਭੋਜਨ ਤੇ ਹੋਰ ਸਰਕਾਰੀ ਸਹਾਇਤਾ ਤੋਂ ਵੀ ਵਾਂਝੇ ਰਹਿਣਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਰੋਜ਼ਾਨਾ ਜੀਵਨ &lsquoਚ ਤਣਾਅ ਲਗਾਤਾਰ ਵਧ ਰਿਹਾ ਹੈ।