‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਦੇਸ਼ੀ ਨੰਬਰ ਤੋਂ ਆਈ ਧਮਕੀ ਭਰੀ ਕਾਲ, ਮੰਗੀ 5 ਕਰੋੜ ਰੁਪਏ ਦੀ ਰੰਗਦਾਰੀ

ਜਲੰਧਰ ਦੇ ਕੇਂਦਰੀ ਹਲਕੇ ਤੋਂ &lsquoਆਪ&rsquo ਵਿਧਾਇਕ ਰਮਨ ਅਰੋੜਾ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਵਿਧਾਇਕ ਰਮਨ ਅਰੋੜਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਧਮਕੀ ਦੇਣ ਵਾਲੇ ਨੇ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੁਲਿਸ ਕਮਿਸ਼ਨਰ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ।
ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਰਮਨ ਅਰੋੜਾ ਨੂੰ 2 ਵਾਰ ਵਿਦੇਸ਼ੀ ਨੰਬਰ ਤੋਂ ਧਮਕੀ ਭਰੀ ਕਾਲ ਆਈ। ਪਹਿਲੀ ਵਾਰ 8 ਤਰੀਕ ਨੂੰ ਕਾਲ ਆਉਣ &lsquoਤੇ ਵਿਧਾਇਕ ਨੇ ਕਾਲ ਨੂੰ ਇਗਨੋਰ ਕਰ ਦਿੱਤਾ। ਜਿਸ ਤੋਂ ਬਾਅਦ ਧਮਕੀ ਦੇਣ ਵਾਲੇ ਨੇ ਮੁੜ ਅਗਲੇ ਦਿਨ ਕਾਲ ਕੀਤਾ। ਕਾਲ ਕਰਨ ਵਾਲੇ ਨੇ 5 ਕਰੋੜ ਰੁਪਏ ਦੇਣ ਦੀ ਮੰਗ ਕੀਤੀ ਅਤੇ ਨਾ ਦੇਣ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਇਸ ਤੋਂ ਬਾਅਦ ਵਿਧਾਇਕ ਅਰੋੜਾ ਨੇ ਪੁਲਿਸ ਕਮਿਸ਼ਨ ਨੂੰ ਉਸ ਦੀ ਸ਼ਿਕਾਇਤ ਦਿੱਤੀ। ਆਪਣੀ ਪੁਲਿਸ ਸ਼ਿਕਾਇਤ ਵਿੱਚ, ਵਿਧਾਇਕ ਨੇ ਦਾਅਵਾ ਕੀਤਾ ਹੈ ਕਿ ਕਾਲ ਕਰਨ ਵਾਲੇ ਨੇ ਨਾ ਤਾਂ ਆਪਣਾ ਨਾਮ ਦੱਸਿਆ ਅਤੇ ਨਾ ਹੀ ਗਿਰੋਹ ਦਾ ਨਾਮ ਦੱਸਿਆ। ਪੁਲਿਸ ਵੱਲੋਂ ਉਕਤ ਨੰਬਰ ਨੂੰ ਟਰੇਸ ਕੀਤਾ ਜਾ ਰਿਹਾ ਹੈ ਜਿਸ ਤੋਂ ਕਾਲ ਆਈ ਸੀ।