ਧਰਮਿੰਦਰ ਹਸਪਤਾਲ ’ਚੋਂ ਡਿਸਚਾਰਜ, ਪਰਿਵਾਰ ਨੇ ਘਰ ਲਿਜਾਣ ਦਾ ਫੈਸਲਾ ਕੀਤਾ: ਡਾਕਟਰ
_12Nov25064914AM.jpg)
ਬਜ਼ੁਰਗ ਬੌਲੀਵੁੱਡ ਅਦਾਕਾਰ ਧਰਮਿੰਦਰ ਨੂੰ ਬੁੱਧਵਾਰ ਸਵੇਰੇ ਬ੍ਰੀਚ ਕੈਂਡੀ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਅਦਾਕਾਰ ਦਾ ਇਲਾਜ ਕਰ ਰਹੇ ਡਾਕਟਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਪਰਿਵਾਰ ਨੇ ਧਰਮ ਜੀ ਨੂੰ ਘਰ ਲਿਜਾਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਬਾਕੀ ਇਲਾਜ ਉਥੇ ਹੀ ਚੱਲੇਗਾ। 89 ਸਾਲਾ ਅਦਾਕਾਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਹੈ ਤੇ ਉਨ੍ਹਾਂ ਦਾ ਹਸਪਤਾਲ ਆਉਣ ਜਾਣ ਲੱਗਾ ਹੋਇਆ ਹੈ। ਡਾ.ਪ੍ਰਤੀਤ ਸਮਦਾਨੀ ਨੇ ਕਿਹਾ, &lsquo&lsquoਧਰਮੇਂਦਰ ਜੀ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਹਸਪਤਾਲ &rsquoਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਪਰਿਵਾਰ ਵੱਲੋਂ ਕੀਤੇ ਫੈਸਲੇ ਮੁਤਾਬਕ ਉਨ੍ਹਾਂ ਦਾ ਘਰ ਵਿਚ ਹੀ ਇਲਾਜ ਕੀਤਾ ਜਾਵੇਗਾ।&rsquo&rsquo ਇਸ ਦੌਰਾਨ ਅਦਾਕਾਰ ਦੇ ਪਰਿਵਾਰ ਦੀ &lsquoਨਿੱਜਤਾ&rsquo ਤੇ &lsquoਸਤਿਕਾਰ&rsquo ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ।
ਅਦਾਕਾਰ ਦੇ ਪੁੱਤਰ ਸੰਨੀ ਦਿਓਲ ਦੀ ਪੀਆਰ ਟੀਮ ਨੇ ਇਕ ਬਿਆਨ ਵਿਚ ਕਿਹਾ, &lsquo&lsquoਸ੍ਰੀ ਧਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਘਰ ਵਿੱਚ ਹੀ ਆਪਣੀ ਸਿਹਤਯਾਬੀ ਜਾਰੀ ਰੱਖਣਗੇ। ਅਸੀਂ ਮੀਡੀਆ ਅਤੇ ਜਨਤਾ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਸਮੇਂ ਦੌਰਾਨ ਕਿਸੇ ਵੀ ਹੋਰ ਅਟਕਲਾਂ ਤੋਂ ਬਚਣ ਅਤੇ ਉਨ੍ਹਾਂ ਦੀ ਅਤੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ। ਅਸੀਂ ਉਨ੍ਹਾਂ ਦੀ ਨਿਰੰਤਰ ਸਿਹਤਯਾਬੀ, ਚੰਗੀ ਸਿਹਤ ਅਤੇ ਲੰਬੀ ਉਮਰ ਲਈ ਸਾਰਿਆਂ ਦੇ ਪਿਆਰ, ਪ੍ਰਾਰਥਨਾਵਾਂ ਅਤੇ ਸ਼ੁਭਕਾਮਨਾਵਾਂ ਦੀ ਕਦਰ ਕਰਦੇ ਹਾਂ। ਕਿਰਪਾ ਕਰਕੇ ਉਨ੍ਹਾਂ ਦਾ ਸਤਿਕਾਰ ਕਰੋ ਕਿਉਂਕਿ ਉਹ ਤੁਹਾਨੂੰ ਪਿਆਰ ਕਰਦੇ ਹਨ।&rsquo&rsquo