ਇਟਲੀ ਦੀ ਆਜ਼ਾਦੀ ਲਈ ਦੂਜੀ ਵਿਸ਼ਵ ਜੰਗ ਵਿੱਚ ਸ਼ਹੀਦ ਹੋਣ ਵਾਲੇ ਭਾਰਤੀ ਫੌਜੀਆਂ ਨੂੰ ਕਾਸੀਨੋ ਵਿਖੇ ਭਾਰਤੀ ਅੰਬੈਂਸੀ ਰੋਮ ਅਤੇ ਨਗਰ ਕੌ਼ਸਲ ਕੈਸੀਨੋ ਨੇ ਅਧਿਕਾਰੀਆਂ ਦਿੱਤੀ ਭਾਵ-ਸ਼ਰਧਾਂਜ਼ਲੀ

ਰੋਮ ਇਟਲੀ-(ਗੁਰਸ਼ਰਨ ਸਿੰਘ ਸੋਨੀ) ਭਾਰਤੀ ਅੰਬੈਂਸੀ ਰੋਮ ਵੱਲੋਂ ਨਗਰ ਕੌਂਸਲ ਕਾਸੀਨੋ ਦੇ ਸਹਿਯੋਗ ਨਾਲ ਦੂਜੀ ਵਿਸ਼ਵ ਜੰਗ ਵਿੱਚ ਇਟਲੀ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਭਾਰਤੀ ਫੌਜ਼ੀਆਂ ਦੀ ਯਾਦ ਵਿੱਚ ਰਾਸ਼ਟਰਮੰਡਲ ਜੰਗੀ ਕਬਰਸਤਾਨ ਕਾਸੀਨੋ ਵਿਖੇ ਇੱਕ ਵਿਸ਼ੇਸ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ ਤੌਰ ਤੇ ਨਗਰ ਕੌਂਸਲ ਕਾਸੀਨੋ ਦੇ ਮੇਅਰ ਏਂਜੋ ਸਾਲੇਰਾ,ਭਾਰਤੀ ਅੰਬੈਂਸੀ ਰੋਮ ਦੇ ਉਪ-ਰਾਜਦੂਤ ਗੌਰਵ ਗਾਂਧੀ ਅਤੇ ਭਾਰਤੀ ਅੰਬੈਂਸੀ ਰੋਮ ਸੁੱਰਖਿਆ ਕਮਿਸ਼ਨ ਦੇ ਕਰਨਲ ਰੋਹਨ ਫਾਨੀਕਰ ਨੇ ਸਮੂਲੀਅਤ ਕੀਤੀ।ਇਸ ਸ਼ਰਧਾਂਜਲੀ ਸਮਾਰੋਹ ਬ੍ਰਿਗੇਡੀਅਰ ਪਰਦੀਪ ਸਿੰਘ ਸੈਨਾ ਮੈਡਲ ਦੀ ਅਗਵਾਈ ਵਿੱਚ ਭਾਰਤੀ ਸੈਨਾ ਯੁੱਧ ਮਹਾਂ-ਵਿੱਦਿਆਲਾ ਦੇ 22 ਅਧਿਕਾਰੀਆਂ ਦਾ ਵਫ਼ਦ ਵੀ ਉਚੇਚੇ ਤੌਰ ਤੇ ਸ਼ਹੀਦ ਭਾਰਤੀ ਫੌਜ਼ੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚਾ ਜਿਹੜਾ ਕਿ ਭਾਰਤੀ ਸੈਨਾ ਦੀ ਬਹਾਦਰੀ,ਸਨਮਾਨ ਅਤੇ ਕੁਰਬਾਨੀ ਦੀਆਂ ਸਥਾਈ ਪਰੰਪਰਾਵਾਂ ਦੀ ਜਿਉੁਂਦੀ ਜਾਗਦੀ ਵਿਰਾਸਤ ਦੀ ਪੈਰਵੀਂ ਕਰਦਾ ਹੈ।ਸ਼ਰਧਾਂਜਲੀ ਸਮਾਰੋਹ ਮੌਕੇ ਇਟਾਲੀਅਅਨ ਆਰਮੀ ਬੈਂਡ ਨੇ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਵਜਾਉਂਦਿਆਂ ਉਜੇਤਕ ਸੁਰਾਂ ਰਾਹੀ ਇਟਲੀ ਅਤੇ ਭਾਰਤ ਦੇ ਆਪਸੀ ਪਿਆਰ ,ਦੋਸਤੀ ਅਤੇ ਆਪਸੀ ਸਤਿਕਾਰ ਨੂੰ ਪ੍ਰਭਾਵਸ਼ਾਲੀ ਢਮਗ ਨਾਲ ਪੇਸ਼ ਕੀਤਾ।ਇਹ ਸ਼ਰਧਾਂਜਲੀ ਸਮਾਰੋਹ ਸਿਰਫ਼ ਸ਼ਰਧਾਂਜ਼ਲੀ ਸਮਾਰੋਹ ਹੀ ਨਹੀ ਸੀ ਸਗੋਂ ਉਹਨਾਂ ਕਦਰਾਂ -ਕੀਮਤਾਂ ਦੀ ਪੁਸ਼ਟੀ ਵੀ ਕਰਦਾ ਸੀ ਜੋ ਸਮੇਂ ਅਤੇ ਸਰਹੱਦਾਂ ਤੋਂ ਪਾਰ ਇਨਸਾਨੀਅਤ ਨੂੰ ਇੱਕਜੁੱਟ ਕਰਦੀਆਂ ਹਨ।ਇਹ ਸਮਾਰੋਹ ਇਟਲੀ ਦੀ ਆਜ਼ਾਦੀ ਲਈ ਲੜਨ ਵਾਲਿਆਂ ਦੀ ਕੁਰਬਾਨੀਆਂ ਨੂੰ ਯਾਦ ਰੱਖਣ ਅਤੇੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਂਝੀਆਂ ਯਾਦਾਂ ਨੂੰ ਸੁੱਰਖਿਅਤ ਰੱਖਣ ਦੀ ਹਾਮੀ ਵੀ ਭਰਦਾ ਸੀ।ਸੰਨ 1943 ਅਤੇ 1945 ਦੇ ਵਿਚਕਾਰ ਦੂਜੀ ਵਿਸ਼ਵ ਜੰਗ ਦੌਰਾਨ ਇਟਲੀ ਦੀ ਆਜ਼ਾਦੀ ਲਈ 50,000 ਤੋਂ ਵੱਧ ਭਾਰਤੀ ਫੌਜੀਆਂ ਨੇ ਵੱਧ-ਚੜ੍ਹ ਆਪਣਾ ਯੋਗਦਾਨ ਪਾਇਆ ਅਤੇ ਹਜ਼ਾਰਾਂ ਭਾਰਤੀ ਫੌਜੀਆਂ ਨੇ ਸ਼ਹਾਦਤ ਦਿੱਤੀ।ਇਹ ਭਾਰਤੀ ਫੌਜੀ ਜਿਹੜੇ ਕਿ ਭਾਰਤ ਦੇ ਸੂਬੇ ਪੰਜਾਬ ਦੇ ਮੈਦਾਨਾਂ ਤੋਂ,ਹਿਮਾਲਿਆਂ ਦੀਆਂ ਪਹਾੜੀਆਂ ਤੋਂ ,ਰਾਜਸਥਾਨ ਦੇ ਮਾਰੂਥਲਾਂ ਅਤੇ ਹੋਰ ਸੂਬਿਆਂ ਤੋਂ ਸਨ,ਵੱਖ-ਵੱਖ ਧਰਮ,ਵੱਖ,ਵੱਖ ਭਾਸ਼ਾਵਾਂ ਪਰ ਮਕਸਦ ਸਿਰਫ਼ ਇੱਕ ਇਟਲੀ ਦੀ ਆਜ਼ਾਦੀ।ਇਹਨਾਂ ਫੌਜੀਆਂ ਦਾ ਇਹ ਜਜਬਾ,ਭਾਵਨਾ ਅਤੇ ਉਦੇਸ਼ ਇਟਲੀ ਭਾਰਤ ਦਾ ਇੱਕ ਆਪਸੀ ਪਿਆਰ ਦਾ ਅਟੁੱਟ ਬੰਧਨ ਅੱਜ ਰਾਸ਼ਟਰ ਨੂੰ ਪ੍ਰਭਾਵਿਤ ਕਰਦਾ ਹੈ।ਆਏ ਹੋਏ ਮਹਿਮਾਨਾਂ ਨੇ ਸਭ ਭਾਰਤੀ ਸ਼ਹੀਦਾਂ ਨੂੰ ਯਾਦ ਕਰਦਿਆਂ ਭਾਵ-ਭਿੰਨੀ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਗਿਆ ਕਿ ਭਾਰਤੀ ਫੌਜੀਆਂ ਦੀ ਇਹ ਸ਼ਹਾਦਤ ਸਾਨੂੰ ਯਾਦ ਕਰਵਾਉਂਦੀ ਹੈ ਕਿ ਹਿੰਮਤ ਦੀ ਕੋਈ ਸੀਮਾ ਨਹੀਂ ਹੁੰਦੀ ਅਤੇ ਕੁਰਬਾਨੀ ਦਾ ਕੋਈ ਧਰਮ ਜਾਂ ਖੇਤਰ ਨਹੀਂ ਹੁੰਦਾ।ਇਸ ਮੌਕੇ ਇਹ ਵੀ ਐਲਾਨਿਆਂ ਗਿਆ ਕਿ ਕੈਸੀਨੋ ਵਿਕਟੋਰੀਆ ਕਰਾਸ ਪ੍ਰਾਪਤ ਸ਼ਹੀਦ ਫੌਜੀ ਕਮਲ ਰਾਮ ਦੇ ਸਨਮਾਨ ਵਿੱਚ ਇੱਕ ਨਵੀਂ ਯਾਦਗਾਰ ਬਣ ਰਹੀ ਹੈ ਜਿਸ ਨੇ ਕਾਸੀਨੋ ਦੀ ਲੜਾਈ ਵਿੱਚ ਬਹਾਦਰੀ ਨਾਲ ਲੜਦਿਆਂ ਸ਼ਹੀਦੀ ਦਿੱਤੀ। ਕਾਸੀਨੋ ਵਿੱਚ ਇਹ ਸ਼ਹੀਦਾਂ ਦੀਆਂ ਸਮਾਰਕਾਂ ਉਹਨਾਂ ਤਮਾਮ ਸ਼ਹੀਦਾਂ ਦੀ ਬਹਾਦਰੀ ਦਾ ਸਥਾਈ ਰੂਪ ਹੈ ਜਿਹਨਾਂ ਨੇ ਸ਼ਹਾਦਤ ਨੇ ਦੁਨੀਆਂ ਨੂੰ ਇੱਕ ਬਿਹਤਰ ਆਕਾਰ ਦੇਣ ਵਿੱਚ ਯੋਗਦਾਨ ਪਾਇਆ। ਕਾਸੀਨੋ ਸ਼ਹਿਰ ਦੇ ਮੇਅਰ ਏਂਜੋ ਸਾਲੇਰਾ ਇਟਲੀ ਦੀ ਆਜ਼ਾਦੀ ਵਿੱਚ ਸ਼ਹੀਦ ਹੋਣ ਵਾਲੇ ਭਾਰਤੀ ਫੌਜੀਆਂ ਦੀ ਡੂੰਘੀ ਪ੍ਰਸ਼ੰਸਾ ਕਰਦਿਆਂ ਇਸ ਸਾਂਝੈ ਇਤਿਹਾਸ ਨੂੰ ਸੁੱਰਖਿਅਤ ਰੱਖਣ ਲਈ ਭਾਰਤ ਦੀ ਨਿਰੰਤਰ ਵਚਨਬੱਧਤਾ ਦੀ ਸ਼ਲਾਘਾ ਕੀਤੀ