ਕੇਸਰ ਸਿੰਘ ਰਾਮਪੁਰੀ ਦੀ ਯਾਦ ਵਿੱਚ ਸ਼ਰਧਾਂਜ਼ਲੀ ਸਮਾਗਮ 30 ਨਵੰਬਰ ਨੂੰ ਹੋਵੇਗਾ

ਸਵਰਗੀ ਕੇਸਰ ਸਿੰਘ ਰਾਮਪੁਰੀ

ਡਰਬੀ (ਪੰਜਾਬ ਟਾਈਮਜ਼) - ਇਥੋਂ ਦੇ ਉਘੇ ਬਜ਼ੁਰਗ ਲੇਖਕ ਸ: ਕੇਸਰ ਸਿੰਘ ਰਾਮਪੁਰੀ ਬੀਤੇ ਸਾਲ 16 ਦਸੰਬਰ 2024 ਨੂੰ ਅਕਾਲ ਚਲਾਣਾ ਕਰ ਗਏ ਸਨ । ਉਹਨਾਂ ਨੇ ਆਪਣੇ ਜੀਵਨ ਵਿੱਚ ਇੱਕ ਦਰਜਣ ਦੇ ਕਰੀਬ ਕਿਤਾਬਾਂ ਲਿਖੀਆਂ ਤੇ ਇਸ ਦੇ ਇਲਾਵਾ ਬਹੁਤ ਸਾਰੇ ਕੌਮੀ ਅਤੇ ਵਿਸ਼ਵ ਪੱਧਰ ਦੇ ਸਾਹਿਤਕ ਸਮਾਗਮਾਂ ਵਿੱਚ ਭਾਗ ਲਿਆ ਅਤੇ ਸਾਹਿਤਕ ਪਰਚੇ ਵੀ ਲਿਖੇ ਤੇ ਪੜ੍ਹੇ । 
   ਰਾਮਪੁਰੀ ਜੀ ਦੇ ਦੋਸਤਾਂ ਮਿੱਤਰਾਂ ਅਤੇ ਸਭ ਰਿਸ਼ਤੇਦਾਰਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਕੇਸਰ ਸਿੰਘ ਰਾਮਪੁਰੀ ਜੀ ਨੂੰ ਯਾਦ ਕਰਦਿਆਂ ਉਹਨਾਂ ਦੇ ਪਰਿਵਾਰ ਵੱਲੋਂ 30 ਨਵੰਬਰ 2025 ਨੂੰ ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਦੁਪਹਿਰ 1:00 ਵਜੇ ਕਰਵਾਇਆ ਜਾ ਰਿਹਾ ਹੈ । ਬੇਨਤੀ ਹੈ ਕਿ ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਰਾਮਪੁਰੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ ਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ।