ਮਸ਼ਹੂਰ ਗਾਇਕ ਹਸਨ ਮਾਣਕ ਨੂੰ ਫਗਵਾੜਾ ਪੁਲਿਸ ਨੇ ਕੀਤਾ ਗ੍ਰਿਫਤਾਰ

ਮਸ਼ਹੂਰ ਗਾਇਕ ਹਸਨ ਮਾਣਕ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਫਗਵਾੜਾ ਪੁਲਿਸ ਨੇ ਗਾਇਕ ਨੂੰ ਇੱਕ 5-6 ਮਹੀਨੇ ਪੁਰਾਣੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਵਿਦੇਸ਼ੀ ਔਰਤ ਵੱਲੋਂ ਲਾਏ ਇਲਜ਼ਾਮਾਂ ਮਗਰੋਂ ਪੁਲਿਸ ਨੇ ਇਹ ਐਕਸ਼ਨ ਲਿਆ। ਅਦਾਲਤ ਨੇ ਗਾਇਕ ਨੂੰ 14 ਦਿਨਾਂ ਦੇ ਪੁਲਿਸ ਰਿਮਾਂਡ &lsquoਤੇ ਭੇਜਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਹਸਨ ਮਾਣਕ &lsquoਤੇ ਧੋਖੇ ਨਾਲ ਦੂਜਾ ਵਿਆਹ ਕਰਵਾਉਣ ਤੇ ਪੈਸੇ ਠੱਗਣ ਦੇ ਇਲਜ਼ਾਮ ਲਾਏ ਹਨ। ਇਸ ਨੂੰ ਲੈ ਕੇ ਔਰਤ ਦੇ ਪਰਿਵਾਰ ਨੇ ਫਗਵਾੜਾ ਥਾਣੇ ਵਿਚ ਰਿਪੋਰਟ ਦਜ ਕਰਵਾਈ ਸੀ। ਪੁਲਿਸ ਨੇ ਕਈ ਵਾਰ ਹਸਨ ਮਾਣਕ ਨੂੰ ਥਾਣੇ ਵਿਚ ਪੇਸ਼ ਹੋਣ ਲਈ ਵੀ ਕਿਹਾ ਸੀ ਪਰ ਹਸਨ ਮਾਣਕ ਉਥੇ ਪੇਸ਼ ਨਹੀਂ ਹੋਇਆ। ਹੁਣ ਪੁਲਿਸ ਨੇ ਅੱਜ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।