ਬਰਤਾਨੀਆ ਚ ਤੂਫ਼ਾਨ ਤੇਜ ਮੀਂਹ ਕਾਰਨ ਹੜ੍ਹ ਵਰਗੀ ਬਣੀ ਸਥਿਤੀ

* ਕੁਝ ਥਾਵਾਂ &lsquoਤੇ 24 ਘੰਟਿਆਂ ਵਿੱਚ ਮਹੀਨੇ ਜਿਨਾ ਮੀਂਹ
*ਮੌਸਮ ਵਿਭਾਗ ਨੇ ਚਿਤਾਵਨੀ ਕੀਤੀ ਜਾਰੀ

ਲੈਸਟਰ (ਇੰਗਲੈਂਡ) (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਚ ਤੇਜ਼ ਤੂਫ਼ਾਨ ਅਤੇ ਲਗਾਤਾਰ ਮੀਂਹ ਪੈਣ ਕਾਰਨ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ। ਕਈ ਇਲਾਕਿਆਂ ਵਿੱਚ ਬਹੁਤ ਤੇਜ਼ ਮੀਂਹ ਪੈ ਰਿਹਾ ਹੈ। ਸੜਕਾਂ &lsquoਤੇ ਪਾਣੀ ਇਕੱਠਾ ਹੋ ਰਿਹਾ ਹੈ ਅਤੇ ਕੁਝ ਥਾਵਾਂ &lsquoਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ, ਜਿਸ ਨਾਲ ਲੋਕਾਂ ਲਈ ਬਾਹਰ ਜਾਣਾ ਮੁਸ਼ਕਿਲ ਹੋ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕੁਝ ਖੇਤਰਾਂ ਵਿੱਚ ਸਿਰਫ਼ 24 ਘੰਟਿਆਂ ਵਿੱਚ ਇੱਕ ਮਹੀਨੇ ਦੇ ਬਰਾਬਰ ਮੀਂਹ ਪੈ ਸਕਦਾ ਹੈ।
ਇਸ ਕਰਕੇ ਸੜਕਾਂ ਬੰਦ ਹੋ ਸਕਦੀਆਂ ਹਨ ਅਤੇ ਘਰਾਂ ਵਿੱਚ ਵੀ ਪਾਣੀ ਦਾਖ਼ਲ ਹੋ ਸਕਦਾ ਹੈ ਇਸ ਤੇਜ਼ ਮੀਂਹ ਅਤੇ ਤੂਫ਼ਾਨ ਕਾਰਨ ਸਿਰਫ਼ ਬ੍ਰਿਟੇਨ ਚ ਨਹੀਂ, ਸਗੋਂ ਪੁਰਤਗਾਲ ਅਤੇ ਸਪੇਨ ਵਿੱਚ ਵੀ ਮਜ਼ਬੂਤ ਮੀਂਹ ਤੇ ਹਵਾਵਾਂ ਦਾ ਖ਼ਤਰਾ ਹੈ। ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਮੌਸਮ ਵਿਭਾਗ ਵੱਲੋਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਅਜਿਹੇ ਹਾਲਾਤਾਂ ਚ ਸਰਕਾਰ ਨੇ ਲੋਕਾ ਨੂੰ ਅਪੀਲ ਕੀਤੀ ਹੈ ਕਿ ਉਹ ਬੇ-ਲੋੜੇ ਬਾਹਰ ਜਾਣ ਤੋਂ ਬਚਣ ਤੇ ਹੜ੍ਹ ਵਾਲੇ ਇਲਾਕਿਆਂ ਵੱਲ ਜਾਣ ਤੋਂ ਗ਼ੁਰੇਜ਼ ਕਰਨ ਅਤੇ ਪਾਣੀ ਵਿੱਚੋਂ ਨਾ ਲੰਘਣ, ਗੱਡੀ ਹੌਲੀ ਚਲਾਉਣ ਅਤੇ ਸਾਹਮਣੇ ਵਾਲੇ ਵਾਹਨ ਤੋਂ ਦੂਰੀ ਰੱਖਣ।ਮੌਸਮ ਵਿਭਾਗ ਅਨੁਸਾਰ
ਤੂਫ਼ਾਨ ਅਗਲੇ ਕੁਝ ਘੰਟਿਆਂ ਵਿੱਚ ਹੋਰ ਮੀਂਹ ਲਿਆ ਸਕਦਾ ਹੈ, ਇਸ ਲਈ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ।
ਮੌਸਮ ਵਿਭਾਗ ਦੇ ਅਨੁਸਾਰ, ਤੂਫ਼ਾਨ ਅਗਲੇ ਕੁਝ ਘੰਟਿਆਂ ਵਿੱਚ ਆਪਣੇ ਚਰਮ ਸੀਮਾ &lsquoਤੇ ਹੋਣ ਦੀ ਸੰਭਾਵਨਾ ਹੈ।