BBC ਵਿਵਾਦ: ਮੁਆਫ਼ੀ ਮੰਗਣ ਦੇ ਬਾਵਜੂਦ ਟਰੰਪ ਵੱਲੋਂ ਕਾਨੂੰਨੀ ਕਾਰਵਾਈ ਜਾਰੀ ਰੱਖਣ ਦਾ ਐਲਾਨ!

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ BBC (ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ) ਖਿਲਾਫ ਕਾਨੂੰਨੀ ਕਾਰਵਾਈ ਅੱਗੇ ਵਧਾਉਣਗੇ, ਭਾਵੇਂ ਕਿ BBC ਨੇ ਉਨ੍ਹਾਂ ਦੇ ਭਾਸ਼ਣ ਦੀ ਐਡੀਟਿੰਗ ਲਈ ਮੁਆਫੀ ਮੰਗ ਲਈ ਹੈ।

BBC ਨੇ ਇੱਕ ਡਾਕੂਮੈਂਟਰੀ ਵਿੱਚ ਟਰੰਪ ਦੇ 6 ਜਨਵਰੀ, 2021 ਦੇ ਭਾਸ਼ਣ ਦੇ ਹਿੱਸਿਆਂ ਨੂੰ ਇਸ ਤਰ੍ਹਾਂ ਜੋੜਿਆ ਕਿ ਇਸ ਨਾਲ ਇੰਝ ਲੱਗ ਰਿਹਾ ਸੀ ਜਿਵੇਂ ਉਹ ਹਿੰਸਾ ਨੂੰ ਸੱਦਾ ਦੇ ਰਹੇ ਹੋਣ। ਟਰੰਪ ਨੇ ਕਿਹਾ ਕਿ ਉਹ BBC &rsquoਤੇ 1 ਬਿਲੀਅਨ ਤੋਂ 5 ਬਿਲੀਅਨ ਡਾਲਰ ਤੱਕ ਦਾ ਮੁਕੱਦਮਾ ਕਰਨਗੇ। ਉਨ੍ਹਾਂ ਦਾ ਇਲਜ਼ਾਮ ਹੈ ਕਿ BBC ਨੇ &lsquoਧੋਖਾਧੜੀ&rsquo ਕੀਤੀ ਅਤੇ ਉਨ੍ਹਾਂ ਦੇ ਮੂੰਹੋਂ ਨਿਕਲੇ ਸ਼ਬਦਾਂ ਨੂੰ ਬਦਲਿਆ।