ਰੂਸ ਅਤੇ ਯੂਕਰੇਨ ਜੰਗੀ ਕੈਦੀਆਂ ਦੀ ਅਦਲਾ-ਬਦਲੀ ’ਤੇ ਕੰਮ ਕਰ ਰਹੇ: ਜ਼ੇਲੇਂਸਕੀ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨ ਅਤੇ ਰੂਸ ਕੈਦੀਆਂ ਦੀ ਅਦਲਾ-ਬਦਲੀ ਮੁੜ ਸ਼ੁਰੂ ਕਰਨ ਲਈ ਕੰਮ ਕਰ ਰਹੇ ਹਨ, ਜਿਸ ਨਾਲ 1,200 ਯੂਕਰੇਨੀ ਕੈਦੀਆਂ ਦੀ ਵਾਪਸੀ ਸੰਭਵ ਹੋਵੇਗੀ। ਜ਼ੇਲੇਂਸਕੀ ਦਾ ਇਹ ਬਿਆਨ ਕੌਂਮੀ ਸੁਰੱਖਿਆ ਮੁਖੀ ਦੁਆਰਾ ਗੱਲਬਾਤ ਵਿੱਚ ਪ੍ਰਗਤੀ ਦੀ ਘੋਸ਼ਣਾ ਦੇ ਇੱਕ ਦਿਨ ਬਾਅਦ ਆਇਆ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ &rsquoਤੇ ਕਿਹਾ, &ldquo ਸਾਨੂੰ ਜੰਗੀ ਕੈਦੀਆਂ ਦੀ ਅਦਲਾ-ਬਦਲੀ ਦੀ ਪ੍ਰਕਿਰਿਆ ਬਹਾਲ ਹੋਣ ਦਾ ਭਰੋਸਾ ਹੈ। ਇਸ ਨੂੰ ਯਕੀਨੀ ਬਣਾਉਣ ਲਈ ਵਰਤਮਾਨ ਵਿੱਚ ਕਈ ਮੀਟਿੰਗਾਂ, ਗੱਲਬਾਤ ਅਤੇ ਫੋਨ &rsquoਤੇ ਗੱਲਬਾਤ ਹੋ ਰਹੀ ਹੈ।&rdquo