ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ — ਸਹਿਜ ਪਾਠਾਂ ਦੇ ਭੋਗ ਸਮਾਗਮ ਰੂਹਾਨੀ ਅਰਦਾਸ ਨਾਲ ਸਮਾਪਤ

ਸ੍ਰੀ ਅਨੰਦਪੁਰ ਸਾਹਿਬ &mdash ਸਹਿਜ ਪਾਠ ਸੇਵਾ ਸੰਸਥਾ ਅਤੇ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਕ ਵਿਸ਼ਾਲ ਅਤੇ ਰੂਹਾਨੀ ਸਮਾਰੋਹ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਆਯੋਜਿਤ ਕੀਤਾ ਗਿਆ।
ਸਮਾਗਮ ਦੌਰਾਨ ਸੰਗਤੀ ਰੂਪ ਵਿੱਚ ਸਹਿਜ ਪਾਠਾਂ ਦੇ ਭੋਗ ਜਥੇਬੰਦੀਕ ਤਰੀਕੇ ਨਾਲ ਉਚਾਰਨ ਕੀਤੇ ਗਏ। ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ।
ਇਸ ਸਾਨਦਾਰ ਉਪਰਾਲੇ ਨੂੰ ਕਾਲਜ ਪ੍ਰਬੰਧਕਾਂ ਅਤੇ SGPC ਦੀ ਧਰਮ ਪ੍ਰਚਾਰ ਕਮੇਟੀ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇੱਕ ਸੱਚੀ ਸੇਵਾ ਅਤੇ ਸਿੱਖ ਇਤਿਹਾਸ ਲਈ ਸ਼ਰਧਾਂਜਲੀ ਕਰਾਰ ਦਿੱਤਾ। ਸਮਾਗਮ ਵਿੱਚ ਗੁਰਬਾਣੀ ਕੀਰਤਨ, ਅਰਦਾਸ ਅਤੇ ਲੰਗਰ ਦੀ ਵਿਵਸਥਾ ਨੇ ਸੰਗਤ ਨੂੰ ਪੂਰੀ ਤਰ੍ਹਾਂ ਗੁਰਮਤਿ ਰੰਗ ਵਿੱਚ ਰੰਗਿਆ ਰੱਖਿਆ।