ਅਮਰੀਕੀ ਉਪ ਰਾਸ਼ਟਰਪਤੀ ਨੇ ਵਿਦੇਸ਼ੀ ਕਾਮਿਆਂ ਨੂੰ ਦੱਸਿਆ ‘ਸਸਤੇ ਨੌਕਰ’
_17Nov25081133AM.jpeg)
ਵਾਸ਼ਿੰਗਟਨ: ਅਮਰੀਕਾ &rsquoਚ ਐੱਚ-1ਬੀ ਵੀਜ਼ਾ ਵਿਵਾਦ ਦੇ ਵਿਚਕਾਰ ਵਿਦੇਸ਼ੀ ਮਜ਼ਦੂਰਾਂ ਨੂੰ ਲੈ ਕੇ ਹੁਣ ਬਹਿਸ ਤੇਜ਼ ਹੋ ਗਈ ਹੈ। ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਨਸ ਨੇ ਵਿਦੇਸ਼ੀ ਕਾਮਿਆਂ ਨੂੰ &lsquoਸਸਤੇ ਨੌਕਰ&rsquo ਦਸਿਆ ਹੈ ਅਤੇ ਕਿਹਾ ਹੈ ਕਿ &lsquoਸਾਨੂੰ ਉਨ੍ਹਾਂ ਦੀ ਜ਼ਰੂਰਤ ਨਹੀਂ ਹੈ।&rsquo
ਵੈਨਸ ਨੇ ਵਿਰੋਧੀ ਪਾਰਟੀ ਉਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਡੈਮੋਕ੍ਰੇਟਸ ਦਾ ਮਾਡਲ ਘੱਟ ਤਨਖਾਹ ਵਾਲੇ ਪ੍ਰਵਾਸੀਆਂ ਨੂੰ ਦੇਸ਼ ਵਿਚ ਲਿਆਉਣ ਉਤੇ ਜ਼ੋਰ ਦਿੰਦਾ ਹੈ। ਇਸ ਨਾਲ ਅਮਰੀਕੀ ਲੋਕਾਂ ਦੀਆਂ ਨੌਕਰੀਆਂ, ਤਨਖਾਹਾਂ ਅਤੇ ਖੁਸ਼ਹਾਲੀ ਨੂੰ ਨੁਕਸਾਨ ਹੋਵੇਗਾ।
ਵੈਨਸ ਨੇ ਕਿਹਾ ਕਿ ਟਰੰਪ ਦਾ ਮਾਡਲ ਦੂਜਾ ਮਾਡਲ ਹੈ ਜੋ ਅਮਰੀਕਾ ਵਿਚ ਵਿਕਾਸ ਦੇ ਰਾਹ ਖੋਲ੍ਹੇਗਾ। ਉਨ੍ਹਾਂ ਕਿਹਾ, &lsquo&lsquoਅਮਰੀਕੀ ਕਾਮਿਆਂ ਨੂੰ ਤਕਨਾਲੋਜੀ ਰਾਹੀਂ ਮਜ਼ਬੂਤ ਬਣਾਇਆ ਜਾਣਾ ਚਾਹੀਦਾ ਹੈ, ਨਾ ਕਿ ਸਸਤੇ ਵਿਦੇਸ਼ੀ ਮਜ਼ਦੂਰਾਂ ਉਤੇ ਨਿਰਭਰ ਕਰ ਕੇ।&rsquo&rsquo