ਸ਼ਰਨਾਰਥੀ ਵਜੋਂ ਬਰਤਾਨੀਆ 'ਚ ਰਹਿੰਦੇ ਭਾਰਤੀਆਂ ਨੂੰ ਵੱਡਾ ਝਟਕਾ

ਲੰਡਨ : ਬ੍ਰਿਟੇਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਸ਼ਰਨਾਰਥੀ ਦਾ ਦਰਜਾ ਅਸਥਾਈ ਕਰ ਦੇਵੇਗਾ ਤੇ ਗ਼ੈਰ-ਕਾਨੂੰਨੀ ਰੂਪ ਨਾਲ ਆਉਣ ਵਾਲਿਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ &rsquoਚ ਤੇਜ਼ੀ ਲਿਆਵੇਗਾ। ਇਹ ਵੱਡੀ ਤਬਦੀਲੀ ਮੌਜੂਦਾ ਪ੍ਰਣਾਲੀ ਦੀ ਦੁਰਵਰਤੋਂ ਨਾਲ ਨਜਿੱਠਣ ਦੇ ਟੀਚੇ ਨਾਲ ਕੀਤੀ ਗਈ ਹੈ। ਗ਼ੌਰਤਲਬ ਹੈ ਕਿ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਦੇ ਲੋਕ ਬ੍ਰਿਟੇਨ &rsquoਚ ਸਾਲਾਂ ਤੱਕ ਸ਼ਰਨਾਰਥੀ ਵਜੋਂ ਰਹਿੰਦੇ ਹਨ। ਲੇਬਰ ਪਾਰਟੀ ਦੀ ਸਰਕਾਰ ਨੇ ਅਜੌਕੇ ਸਮੇਂ ਦੀ ਸਭ ਤੋਂ ਵਿਆਪਕ ਸ਼ਰਨ ਨੀਤੀ &rsquoਚ ਤਬਦੀਲੀ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਸ਼ਰਨਾਰਥੀਆਂ ਨੂੰ ਸਥਾਈ ਰੂਪ ਨਾਲ ਵਸਣ ਲਈ ਉਡੀਕ ਕਰਨ ਦੇ ਸਮੇਂ ਨੂੰ ਚਾਰ ਗੁਣਾ ਵਧਾ ਕੇ 20 ਸਾਲ ਕਰਨਾ ਸ਼ਾਮਲ ਹੈ।
ਬ੍ਰਿਟਿਸ਼ ਸਰਕਾਰ ਨੇ ਇਹ ਵੀ ਧਮਕੀ ਦਿੱਤੀ ਕਿ ਜੇ ਅੰਗੋਲਾ, ਨਾਮੀਬੀਆ ਤੇ ਕਾਂਗੋ ਜਮਹੂਰੀ ਗਣਰਾਜ ਨੇ ਗ਼ੈਰ ਕਾਨੂੰਨੀ ਪਰਵਾਸੀਆਂ ਤੇ ਅਪਰਾਧੀਆਂ ਦੀ ਵਾਪਸੀ ਸਵੀਕਾਰ ਨਹੀਂ ਕੀਤੀ ਤਾਂ ਉਨ੍ਹਾਂ &rsquoਤੇ ਵੀਜ਼ਾ ਪਾਬੰਦੀਆਂ ਲਾ ਦਿੱਤੀਆਂ ਜਾਣਗੀਆਂ। ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਯੂਰਪੀ ਮਨੁੱਖੀ ਅਧਿਕਾਰ ਕਨਵੈਨਸ਼ਨ (ਈਸੀਐੱਚਆਰ) ਦੀ ਬ੍ਰਿਟੇਨ ਦੀਆਂ ਅਦਾਲਤਾਂ ਵੱਲੋਂ ਵਿਆਖਿਆ ਕਰਨ ਦੇ ਤਰੀਕੇ &rsquoਚ ਤਬਦੀਲੀ ਦਾ ਪ੍ਰਸਤਾਵ ਪੇਸ਼ ਕੀਤਾ ਤਾਂ ਜੋ ਸਰਕਾਰ ਨੂੰ ਇਸ ਗੱਲ &rsquoਤੇ ਵੱਧ ਕੰਟਰੋਲ ਮਿਲ ਸਕੇ ਕਿ ਬ੍ਰਿਟੇਨ ਵਿਚ ਕੌਣ ਰਹਿ ਸਕਦਾ ਹੈ। ਪ੍ਰਸਤਾਵਾਂ ਦੇ ਤਹਿਤ ਸਰਕਾਰ ਪਰਿਵਾਰਕ ਜੀਵਨ ਦੇ ਅਧਿਕਾਰ ਨੂੰ ਕੰਟਰੋਲ ਕਰਨ ਵਾਲੇ ਈਸੀਐੱਚਆਰ ਦੇ ਆਰਟੀਕਲ ਅੱਠ ਦੀ ਵਿਆਖਿਆ ਨੂੰ ਬਦਲਣਾ ਚਾਹੁੰਦੀ ਹੈ। ਇਸ ਨਾਲ ਇਹ ਸਪੱਸ਼ਟ ਹੋ ਜਾਵੇਗਾ ਕਿ ਪਰਿਵਾਰਕ ਸਬੰਧ ਦਾ ਮਤਲਬ ਨੇੜਲੇ ਪਰਿਵਾਰ, ਜਿਵੇਂ ਮਾਤਾ-ਪਿਤਾ ਤੇ ਬੱਚੇ ਨਾਲ ਹੈ। ਇਸ ਨਾਲ ਲੋਕਾਂ ਨੂੰ &lsquoਬ੍ਰਿਟੇਨ ਵਿਚ ਰਹਿਣ ਲਈ ਸ਼ੱਕੀ ਸਬੰਧਾਂ ਦੀ ਵਰਤੋਂ&rsquo ਕਰਨ ਤੋਂ ਰੋਕਿਆ ਜਾ ਸਕੇਗਾ। ਇਸ &rsquoਚ ਇਹ ਵੀ ਕਿਹਾ ਗਿਆ ਹੈ ਕਿ ਬ੍ਰਿਟੇਨ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ ਦੇ ਨਾਲ ਮਿਲ ਕੇ ਆਰਟੀਕਲ ਤਿੰਨ ਦੇ ਅਮਲ ਦੀ ਸਮੀਖਿਆ ਕਰੇਗਾ ਜੋ ਜ਼ੁਲਮ &rsquoਤੇ ਪਾਬੰਦੀ ਲਾਉਂਦਾ ਹੈ। ਕਿਹਾ ਗਿਆ ਕਿ ਅਣਮਨੁੱਖੀ ਤੇ ਅਪਮਾਨਜਨਕ ਵਿਵਹਾਰ ਦੇ ਆਧਾਰ &rsquoਤੇ ਡਿਪੋਰਟੇਸ਼ਨ ਨੂੰ ਚੁਣੌਤੀ ਦੇਣਾ ਬਹੁਤ ਸੌਖਾ ਹੋ ਗਿਆ ਹੈ।